March 19, 2024
#ਦੇਸ਼ ਦੁਨੀਆਂ

2020 ਚ ਵੀ ਤਣਾਅਪੂਰਣ ਰਹਿਣਗੇ ਭਾਰਤ-ਪਾਕਿ ਰਿਸ਼ਤੇ

ਪਾਕਿਸਤਾਨੀ ਥਿੰਕ ਟੈਂਕ ਨੇ ਐਤਵਾਰ ਨੂੰ ਆਖਿਆ ਕਿ 2020 ਵਿਚ ਪਾਕਿਸਤਾਨ ਲਈ ਵਿਦੇਸ਼ੀ ਮਾਮਲੇ ਚੁਣੌਤੀਪੂਰਣ ਰਹਿਣਗੇ ਅਤੇ ਭਾਰਤ ਦੇ ਨਾਲ ਰਿਸ਼ਤਿਆਂ ਵਿਚ ਵੀ ਖਟਾਸ ਬਣੀ ਰਹੇਗੀ। ਇਸਲਾਮਾਬਾਦ ਪਾਲਿਸੀ ਇੰਸਟੀਚਿਊਟ ਨੇ ਆਪਣੀ ਰਿਪੋਰਟ ‘ਪਾਕਿਸਤਾਨ ਆਓਟਲੁੱਕ 2020 – ਪਾਲਿਟਿਕਸ, ਇਕਾਨਾਮੀ ਐਂਡ ਸਕਿਓਰਿਟੀਜ਼’ ਵਿਚ ਆਖਿਆ ਕਿ ਭਾਰਤ ਦੇ ਨਾਲ ਤਣਾਅ ਕਾਰਨ ਪਾਕਿਸਤਾਨ ਦਾ ਜ਼ਿਆਦਾਤਰ ਰਣਨੀਤਕ ਅਤੇ ਕੂਟਨੀਤਕ ਸਮਾਂ ਖਰਾਬ ਹੋਵੇਗਾ।ਅਫਗਾਨਿਸਤਾਨ ਵਿਚ ਸ਼ਾਂਤੀ ਪ੍ਰਕਿਰਿਆ ਵੀ ਭਵਿੱਖ ਵਿਚ ਅਨਿਸ਼ਚਿਤਤਾ ਨਾਲ ਘਿਰੀ ਰਹੇਗੀ। ਰਿਪੋਰਟ ਵਿਚ ਆਖਿਆ ਗਿਆ ਕਿ ਪਾਕਿਸਤਾਨ ਲਈ ਵਿਦੇਸ਼ੀ ਮਾਮਲੇ 2020 ਵਿਚ ਪੂਰੇ ਸਾਲ ਚੁਣੌਤੀਪੂਰਣ ਰਹਿਣਗੇ, ਜਿਸ ਦਾ ਗੰਭੀਰ ਅਸਰ ਉਸ ਦੀ ਅਰਥ ਵਿਵਸਥਾ, ਸੁਰੱਖਿਆ ਅਤੇ ਅੰਦਰੂਨੀ ਸਥਿਰਤਾ ‘ਤੇ ਪਵੇਗਾ। ਥਿੰਕ ਟੈਂਕ ਨੇ ਆਖਿਆ ਕਿ ਕਸ਼ਮੀਰ ਦੇ ਹਾਲਾਤ ਅਤੇ ਭਾਰਤ ਵਿਚ ਮੁਸਲਮਾਨਾਂ ਦੀ ਸਥਿਤੀ ਨਵੀਂ ਦਿੱਲੀ ਨਾਲ ਸਬੰਧਾਂ ਦੀ ਦਿਸ਼ਾ ਤੈਅ ਕਰੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਸੀਮਤ ਤਣਾਅ ਦਾ ਸ਼ੱਕ ਬਣਿਆ ਰਹੇਗਾ।

Prabhdeep Kaur
Author: Prabhdeep Kaur