February 5, 2025
#ਪੰਜਾਬ

ਜ਼ਮੀਨਾਂ ਛੁਡਾਉਣ ਦੇ ਸਿਲਸਿਲੇ ਵਿੱਚ ਗ਼ਰੀਬ ਮਾਰ ਮਤ ਕਰੋ : ਸੁਖਪਾਲ ਖਹਿਰਾ, Video

ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਵਿਚ ਪੰਚਾਇਤੀ ਜ਼ਮੀਨਾਂ ਛੁਡਵਾ ਰਹੀ ਹੈ ਜੋ ਕਿ ਇਕ ਵਧੀਆ ਕੰਮ ਹੈ। ਇਸੇ ਸਬੰਧ ਵਿਚ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੂੰ ਅਪੀਲ ਕੀਤੀ ਹੈ ਕਿ “ਜ਼ਮੀਨਾਂ ਛੁਡਾਉਣ ਦੇ ਸਿਲਸਿਲੇ ਵਿੱਚ ਗਰੀਬ ਮਾਰ ਮਤ ਕਰੋ” “ਬਾਦਲ ਤੇ ਕੈਪਟਨ ਵਰਗਿਆਂ ਤੋਂ ਜ਼ਮੀਨਾਂ ਛੁਡਾਉ, ਬੇਜ਼ਮੀਨੇ ਕਿਸਾਨਾਂ ਤੋਂ ਨਹੀਂ”

ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਗਰੀਬ ਜਾਂ ਬੇਜ਼ਮੀਨਾ ਥੋਹੜੀ ਬਹੁਤ ਪੰਚਾਇਤੀ ਜ਼ਮੀਨ ‘ਤੇ ਖੇਤੀ ਕਰ ਕੇ ਆਪਣਾ ਪਰਵਾਰ ਪਾਲ ਰਿਹਾ ਹੈ ਤਾਂ ਉਸ ਉਤੇ ਸਖ਼ਤੀ ਨਾ ਕੀਤੀ ਜਾਵੇ ਬਲਕਿ ਵੱਡੇ ਸਿਆਸੀ ਆਗੂਆਂ ਤੋਂ ਪੰਚਾਇਤੀ ਅਤੇ ਹੋਰ ਸਰਕਾਰੀ ਜ਼ਮੀਨ ਖ਼ਾਲੀ ਕਰਵਾਈ ਜਾਵੇ।