February 5, 2025
#ਪੰਜਾਬ

ਸਿਰ ‘ਤੇ ਸਾਫ਼ਾ ਬੰਨ੍ਹ ਸਾਈਕਲ ਰੈਲੀ ਵਿਚ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ

ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ 6 ਵਜੇ ਇੱਥੇ ਆਯੋਜਿਤ ਕੀਤੀ ਗਈ ਸਾਈਕਲ ਰੈਲੀ ਵਿਚ ਸਿਰ ‘ਤੇ ਸਾਫ਼ਾ ਬੰਨ੍ਹ ਕੇ ਪਹੁੰਚੇ। ਉਹਨਾਂ ਸਾਈਕਲ ਰੈਲੀ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਇਸ ਰੈਲੀ ਨਾਲ ਨਸ਼ਿਆਂ ਦੇ ਖ਼ਿਲਾਫ਼ ਲਾਮਬੰਦੀ ਨੂੰ ਬਲ ਮਿਲਿਆ ਹੈ। ਉਹਨਾਂ ਕਿਹਾ ਕਿ ਖੇਡਾਂ ਤੇ ਪੜ੍ਹਾਈ ਹੀ ਸਾਨੂੰ ਨਸ਼ਿਆਂ ਤੋਂ ਦੂਰ ਕਰ ਸਕਦੀ ਹੈ ਤੇ ਸਾਡੀ ਨੌਜਵਾਨੀ ਨੂੰ ਬਚਾ ਸਕਦੀ ਹੈ। ਉਹਨਾਂ ਕਿਹਾ ਕਿ ਪੜ੍ਹਦਾ ਪੰਜਾਬ ਦਾ ਸੁਫਨਾ ਪੂਰਾ ਕਰਨ ਲਈ ਅੱਜ ਸਾਈਕਲ ਸਵਾਰ ਪਹੁੰਚੇ ਹਨ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਜਿੱਥੇ ਕੋਈ ਵੀ ਬੀਜ ਬੀਜ ਦਿਓ, ਉੱਗ ਪੈਂਦੇ ਹਨ ਪਰ ਇਸ ਧਰਤੀ ’ਤੇ ਨਫ਼ਰਤ ਦਾ ਬੀਜ ਨਹੀਂ ਪੁੰਗਰ ਸਕਦਾ ਤੇ ਸਾਡੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ।