January 15, 2025
#ਪੰਜਾਬ

ਸੁੱਚਾ ਸਿੰਘ ਲੰਗਾਹ ਵਿਰੁੱਧ ਅਜਨਾਲਾ ਵਿਖੇ ਪੁਤਲਾ ਫੂਕ ਕੀਤੀ ਨਾਅਰੇਬਾਜੀ

ਅੱਜ ਸਥਾਨਕ ਸ਼ਹਿਰ ਵਿਖੇ ਸਿੱਖ ਜਥੇਬੰਦੀਆਂ ਦੇ ਇਕੱਠ ਦੌਰਾਨ ਦਸ਼ਮੇਸ਼ ਸਹਾਰਾ ਵੈਲਫੇਅਰ ਕਲੱਬ ਦੇ ਪ੍ਰਧਾਨ ਕਾਬਲ ਸਿੰਘ ਸ਼ਾਹਪੁਰ ਅਤੇ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਦੇ ਸ੍ਰਪਰਸਤ ਅਮਰਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਸੰਗਤਾਂ ਵੱਲੋ ਸਿੱਖ ਰਹਿਤ ਮਰਿਯਾਦਾ ਦੇ ਉਲਟ ਸਿੱਖੀ ਸਿਧਾਂਤਾ ਦਾ ਘਾਣ ਕਰਨ ਵਾਲੇ ਸ਼੍ਰੌਮਣੀ ਅਕਾਲੀ ਦਲ ਬਾਦਲ ਦ ਕੌਰ ਕਮੇਟੀ ਦੇ ਮੈਬਰ ਅਤੇ ਪਿਛਲੇ ਲੰਮੇ ਸਮੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤੌਰ ਮੈਬਰ ਚਲੇ ਆ ਰਹੇ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਜਬਰ ਜਨਾਹ ਦੇ ਦਰਜ ਹੋਏ ਮੁਕਦਮੇ ਅਤੇ ਅਸ਼ਲੀਲ ਵੀਡੀੳ ਸਾਹਮਣੇ ਆਉਣ ਤੇ ਸਿੱਖ ਜਥੇਬੰਦੀਆਂ ਵਿਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਦੇ ਚਲਦੇ ਅੱਜ ਸੁੁੱਚਾ ਸਿੰਘ ਲੰਗਾਹ ਦਾ ਪੁਤਲਾ ਸਾੜਦੇ ਹੋਏ ਨਾਅਰੇਬਾਜੀ ਕੀਤੀ। ਇਸ ਦੌਰਾਨ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਕਾਬਲ ਸਿੰਘ ਸ਼ਾਹਪੁਰ ਅਤੇ ਸਰਪ੍ਰਸਤ ਅਮਰਜੀਤ ਸਿੰਘ ਬਾਜਵਾ ਨੇ ਕਿਹਾ ਕਿ ਲੰਗਾਹ ਦੇ ਵਾਪਰੇ ਘਟਨਾ ਕ੍ਰਮ ਨਾਲ ਸਿੱਖ ਭਾਈਚਾਰੇ ਨੂੰ ਅੰਤਰਾਸ਼ਟਰੀ ਪੱਧਰ ਤੇ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਣ ਇਸ ਨੂੰ ਗੰਭੀਰ ਮੰਨਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋ ਸਾਬਕਾ ਜਥੇਦਾਰ ਅਕਾਲੀ ਫੂਲਾ ਸਿੰਘ ਵਾਂਗ ਦਲੇਰਾਨਾ ਫੈਸਲਾ ਲੈਂਦੇ ਹੋਏ ਲੰਗਾਹ ਨੂੰ ਤੁਰੰਤ ਪੰਥ ਵਿਚੋ ਛੇਕ ਕੇ ਉਸ ਨਾਲ ਸਾਮਾਜਿਕ,ਧਾਰਮਿਕ ਅਤੇ ਹਰ ਤਰ੍ਹਾਂ ਦਾ ਨਾਤਾ ਤੋੜ ਕੇ ਬਾਈਕਾਟ ਕਰਨਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਲੰਗਾਹ ਵੱਲੋ ਕੀਤੀ ਸਿੱਖ ਰਹਿਤ ਮਰਿਯਾਦਾ ਦੇ ਉਲਟ ਕੀਤੀ ਬਜਰ ਗਲਤੀ ਕਾਰਨ ਸਮੁੱਚੇ ਜਗਤ ਅੰਦਰ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਮੰਗ ਕਰਦੇ ਹੋਏ ਕਿਹਾ ਕਿ ਲੰਗਾਹ ਦੀ ਰਾਜਸੀ ਪਿੱਠ ਥਾਪੜਨ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ। ਇਸ ਮੌਕੇ ਅਜੀਤ ਸਿੰਘ ਸਰਾਂ, ਨੰਬਰਦਾਰ ਗੁਲਜਾਰ ਸਿੰਘ ਕੋਟਲੀ, ਜੁਗਰਾਜ ਸਿੰਘ, ਗੁਰਿੰਦਰਬੀਰ ਸਿੰਘ ਛੀਨਾ, ਯੁੱਧਬੀਰ ਸਿੰਘ ਭਲਾ ਪਿੰਡ, ਸ਼ਰਨਜੀਤ ਸਿੰਘ, ਜਗਜੀਤ ਸਿੰਘ ਪੰਜਗਰਾਇਆ, ਦਲਜੀਤ ਸਿੰਘ, ਯਾਦਵਿੰਦਰ ਸਿੰਘ ੳਠੀਆ, ਮਨਜੀਤ ਸਿੰਘ ਥੋਬਾ, ਕਵਲਜੀਤ ਸਿੰਘ ਅਜਨਾਲਾ, ਜਸਕਰਨ ਸਿੰਘ, ਸੁਖਬਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।