ਭਾਰਤੀ ਅਕਾਦਮੀਸ਼ੀਅਨ ਅਮਰੀਕਾ ਵਿੱਚ ਨਾਪਾ ਦੇ ਫੈਲੋ ਚੁਣੇ ਗਏ
ਵਾਸ਼ਿੰਗਟਨ, 3 ਅਕਤੂਬਰ
ਭਾਰਤੀ ਅਕਾਦਮੀਸ਼ੀਅਨ ਪ੍ਰਜਾਪਤੀ ਤ੍ਰਿਵੇਦੀ (64) ਨੂੰ ਅਮਰੀਕਾ ਦੀ ਮਸ਼ਹੂਰ ਨੈਸ਼ਨਲ ਅਕੈਡਮੀ ਆਫ਼ ਪਬਲਿਕ ਐਡਮਿਨਿਸਟਰੇਸ਼ਨ (ਨਾਪਾ) ’ਚ ਫੈਲੋ ਚੁਣਿਆ ਗਿਆ ਹੈ। ਉਹ ਪਹਿਲੇ ਭਾਰਤੀ ਹਨ, ਜਿਨ੍ਹਾਂ ਨੂੰ ਨਾਪਾ ਲਈ ਚੁਣਿਆ ਗਿਆ ਹੈ। ਇਸ ਸਬੰਧੀ ਸਮਾਗਮ
16 ਅਤੇ 17 ਨਵੰਬਰ ਨੂੰ ਵਾਸ਼ਿੰਗਟਨ ’ਚ ਹੋਵੇਗਾ। ਨਾਪਾ ਆਜ਼ਾਦ, ਮੁਨਾਫ਼ੇ ਅਤੇ ਪੱਖਪਾਤ ਰਹਿਤ ਜਥੇਬੰਦੀ ਹੈ ਜਿਸ ਦੀ ਸਥਾਪਨਾ ਅਮਰੀਕੀ ਕਾਂਗਰਸ ਵੱਲੋਂ 1967 ’ਚ ਕੀਤੀ ਗਈ ਸੀ ਤਾਂ ਜੋ ਸਰਕਾਰੀ ਅਫ਼ਸਰਾਂ ਨੂੰ ਕਾਰਜਕੁਸ਼ਲ, ਜਵਾਬਦੇਹ ਅਤੇ ਪਾਰਦਰਸ਼ੀ
ਬਣਾਇਆ ਜਾ ਸਕੇ। ਸ੍ਰੀ ਤ੍ਰਿਵੇਦੀ ਇਸ ਸਮੇਂ ਇੰਡੀਅਨ ਸਕੂਲ ਆਫ਼ ਬਿਜ਼ਨਸ ਦੀ ਜਨਤਕ ਨੀਤੀ ਦੇ ਸੀਨੀਅਰ ਫੈਲੋ (ਸ਼ਾਸਨ) ਅਤੇ ਪ੍ਰੋਫ਼ੈਸਰ ਹਨ।