September 9, 2024
#ਮਨੋਰੰਜਨ

ਪਰਦੇ ਤੋਂ ਦੂਰ ਰਹਿਣ ਵਾਲੇ ਹਨੀ ਸਿੰਘ ਅੱਜ ਵੀ ਸੋਸ਼ਲ ਮੀਡੀਆ ਰਾਹੀਂ ਜੁੜੇ ਹਨ ਪ੍ਰਸ਼ੰਸਕਾਂ ਨਾਲ

ਮੁੰਬਈ — ਯੋ ਯੋ ਹਨੀ ਸਿੰਘ ਨੂੰ ਭਾਰਤ ਦੇ ਸਭ ਤੋਂ ਪ੍ਰਸਿੱਧ ਗਾਇਕ ਤੇ ਰੈਪਰ ਕਲਾਕਾਰ ਮੰਨਿਆ ਜਾਂਦਾ ਹੈ। ਦੁਸਹਿਰੇ ਦੇ ਖਾਸ ਮੌਕੇ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਹਨੀ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਦਿੱਤੀਆਂ ਅਤੇ ਆਪਣੇ ਅੰਦਰੋਂ ਰਾਵਣ (ਬੁਰਾਈ) ਨੂੰ ਮਾਰਨ ਦੀ ਵੀ ਸਲਾਹ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਨਿਊਟਨ’ ਦੀ ਬੇਹੱਦ ਪ੍ਰਸ਼ੰਸਾ ਕਰਦਿਆਂ ਪੋਸਟ ਸ਼ੇਅਰ ਕੀਤੀ ਹੈ। 28 ਸਤੰਬਰ ਨੂੰ ਸਰਦਾਰ ਭਗਤ ਸਿੰਘ ਦੇ ਜਨਮਦਿਨ ਦਿਹਾੜੇ ‘ਤੇ ਵੀ ਉਨ੍ਹਾਂ ਨੇ ਖੂਬਸੂਰਤ ਵਿਚਾਰ ਆਪਣੇ ਫੇਸਬੁੱਕ ‘ਤੇ ਸ਼ੇਅਰ ਕੀਤੇ। ਜਾਣਕਾਰੀ ਮੁਤਾਬਕ ਸੰਗੀਤ ਦੇ ਇਸ ਉੱਘੇ ਸਟਾਰ ਦੇ ਟਵਿੱਟਰ ਉੱਤੇ 4 ਮਿਲੀਅਨ ਫਾਲੋਅਰਜ਼ ਹਨ। ਹਨੀ ਦੇ ਫੇਸਬੁੱਕ ਉੱਤੇ 30 ਮਿਲੀਅਨ ਤੋਂ ਵੀ ਜ਼ਿਆਦਾ ਫਾਲੋਅਰਜ਼ ਹਨ। ਭਾਰਤ ਵਿੱਚੋਂ ਹਨੀ ਸਿੰਘ ਪ੍ਰਸਿੱਧ ਲੋਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਹਨੀ ਸਿੰਘ ਦੇ ਫੈਨਜ਼ ਉਸ ਤੇ ਜਾਨ ਛਿੜਕਦੇ ਹਨ। ਰੈਪ ਦੇ ਬਾਦਸ਼ਾਹ ਮੰਨੇ ਜਾਣ ਵਾਲੇ ਯੋ-ਯੋ ਹਨੀ ਸਿੰਘ ਨੂੰ ਕੌਣ ਨਹੀਂ ਜਾਣਦਾ। ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਸਭ ਤੋਂ ਪਹਿਲਾਂ ਰੈਪ ਨੂੰ ਪ੍ਰਸਿੱਧ ਕਰਨ ਅਤੇ ਲਿਆਉਣ ਵਾਲੇ ਇਹ ਸਭ ਤੋਂ ਪਹਿਲੇ ਗਾਇਕ ਹਨ। ਭਾਰਤ ਵਿੱਚ ਅਜਿਹੀ ਕੋਈ ਪਾਰਟੀ ਤੇ ਸੈਲੀਬ੍ਰੇਸ਼ਨ ਨਹੀਂ ਹੋਵੇਗੀ ਜਿੱਥੇ ਹਨੀ ਸਿੰਘ ਦੇ ਗੀਤ ਨਾ ਵੱਜਦੇ ਹੋਣ। ਉਸ ਦੇ ਗੀਤਾਂ ਤੋਂ ਬਿਨਾਂ ਅੱਜ ਵੀ ਹਰ ਪਾਰਟੀ ਅਧੂਰੀ ਜਿਹੀ ਲੱਗਦੀ ਹੈ। ਬਾਲੀਵੁੱਡ ਵਿੱਚ ਰੈਪ ਕਿੰਗ ਨਾਂ ਨਾਲ ਮਸ਼ਹੂਰ ਹਨੀ ਅੱਜ ਵੱਡੇ ਪਰਦੇ ਤੋਂ ਕਾਫੀ ਦੂਰ ਹਨ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਦੋ ਸਾਲਾਂ ਤੋਂ ਉਨ੍ਹਾਂ ਨੇ ਇੱਕ ਵੀ ਗੀਤ ਨਹੀਂ ਗਾਇਆ ਹੈ ਨਾ ਹੀ ਕੋਈ ਐਲਬਮ ਬਣਾਈ ਹੈ। ਜਾਣਾਕਾਰੀ ਮੁਤਾਬਕ ਉਹ ਅੱਜ ਕੱਲ੍ਹ ਬਾਇਓ-ਪੋਲਰ ਡਿਸਆਰਡਰ ਨਾਮਕ ਰੋਗ ਤੋਂ ਪੀੜਿਤ ਹਨ। ਡਾਕਟਰਾਂ ਦੀ ਮੰਨੀਏ ਤਾਂ ਇਸ ਰੋਗ ਵਿੱਚ ਵਿਅਕਤੀ ਇਕੱਲੇ ਰਹਿਣਾ ਪਸੰਦ ਕਰਦਾ ਹੈ ਜਿਸਦੀ ਵਜ੍ਹਾਂ ਨਾਲ ਅੱਜ ਹਨੀ 2 ਤੋਂ ਵੱਧ ਲੋਕਾਂ ਨਾਲ ਗੱਲ ਕਰਨ ਤੋਂ ਘਬਰਾਉਂਦੇ ਹਨ। ਕਿਸੇ ਸਮੇਂ ਵਿੱਚ ਕਰੋੜਾਂ ਲੋਕਾਂ ਦੇ ਵਿੱਚ ਬੇਖੌਫ ਹੋ ਕੇ ਗਾਉਣ ਤੇ ਨੱਚਣ ਵਾਲੇ ਹਨੀ ਅੱਜ ਚਾਰ-ਪੰਜ ਲੋਕਾਂ ਨਾਲ ਗੱਲ ਕਰਨ ਤੋਂ ਡਰਦਾ ਹੈ। ਖਬਰਾਂ ਦੀ ਮੰਨੀਏ ਤਾਂ ਹੁਣ ਹਨੀ ਪਹਿਲਾਂ ਤੋਂ ਕਾਫੀ ਬਿਹਤਰ ਹਾਲਤ ਵਿੱਚ ਹਨ। ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਦੀ ਉਹ ਛੇਤੀ ਹੀ ਠੀਕ ਹੋ ਜਾਣਗੇ ਅਤੇ ਆਪਣੇ ਫੈਨਜ਼ ਦੇ ਸਾਹਮਣੇ ਫਿਰ ਤੋਂ ਉਸੀ ਤਰ੍ਹਾਂ ਧਮਾਕੇਦਾਰ ਅਤੇ ਜੋਸ਼ ਭਰੇ ਲਹਿਜ਼ੇ ਨਾਲ ਨਵਾਂ ਗੀਤ ਲੈ ਕੇ ਆਉਣਗੇ । ਖਬਰਾਂ ਮੁਤਾਬਕ ਤਾਂ ਹਨੀ ਨੇ ਆਪਣੀ ਇਸ ਬਿਮਾਰੀ ਦੇ ਵਿੱਚ ਕਾਫੀ ਸਾਰੀ ਕਵਿਤਾਵਾਂ ਲਿਖੀਆਂ ਹਨ ਜਿਸ ਨੂੰ ਉਹ ਗੀਤ ਦੇ ਰੂਪ ਵਿੱਚ ਲੈ ਕੇ ਛੇਤੀ ਦਰਸ਼ਕਾਂ ਦੇ ਸਾਹਮਣੇ ਆਉਣਗੇ ।