ਭਾਰਤ ਦੀ ਜਵਾਬੀ ਕਾਰਵਾਈ ‘ਚ ਦੋ ਪਾਕਿਸਤਾਨੀ ਢੇਰ, ਕਈ ਜ਼ਖਮੀ

ਜੰਮੂ/ਪੁੰਛ — ਪਾਕਿਸਤਾਨੀ ਫੌਜ ਨੇ ਬੁੱਧਵਾਰ ਲਗਾਤਾਰ ਤੀਜੇ ਦਿਨ ਵੀ ਗੋਲੀਬੰਦੀ ਦੀ ਸੰਧੀ ਦੀ ਉਲੰਘਣਾ ਕਰ ਕੇ ਪੁੰਛ ਜ਼ਿਲੇ ਦੇ ਨੱਗਰਕੋਟ, ਦਿਗਵਾਰ, ਗੁਲਪੁਰ ਅਤੇ ਬਾਲਾਕੋਟ ਵਿਖੇ ਸਥਿਤ ਭਾਰਤੀ ਫੌਜ ਦੀਆਂ ਮੋਹਰਲੀਆਂ ਚੌਕੀਆਂ ਅਤੇ ਰਿਹਾਇਸ਼ੀ ਖੇਤਰਾਂ ‘ਚ
ਗੋਲਾਬਾਰੀ ਕੀਤੀ ਅਤੇ ਮੋਰਟਾਰ ਦੇ ਗੋਲੇ ਦਾਗੇ। ਇਸ ਕਾਰਨ ਤਿੰਨ ਭਾਰਤੀ ਜਵਾਨ ਜ਼ਖਮੀ ਹੋ ਗਏ। ਭਾਰਤੀ ਜਵਾਨਾਂ ਨੇ ਜ਼ੋਰਦਾਰ ਜਵਾਬੀ ਕਾਰਵਾਈ ਕੀਤੀ। ਰੇਡੀਓ ਪਾਕਿਸਤਾਨ ਮੁਤਾਬਿਕ ਭਾਰਤ ਦੀ ਉਕਤ ਕਾਰਵਾਈ ਕਾਰਨ ਦੋ ਪਾਕਿਸਤਾਨੀ ਮਾਰੇ ਗਏ ਅਤੇ ਕਈ ਹੋਰ
ਜ਼ਖਮੀ ਹੋ ਗਏ। ਖਬਰਾਂ ਮੁਤਾਬਿਕ ਬੁੱਧਵਾਰ ਸਵੇਰੇ ਲਗਭਗ 5 ਵਜੇ ਪਾਕਿਸਤਾਨੀ ਫੌਜ ਨੇ ਇਹ ਗੋਲਾਬਾਰੀ ਸ਼ੁਰੂ ਕੀਤੀ, ਜੋ ਇਕ ਘੰਟਾ 10 ਮਿੰਟ ਜਾਰੀ ਰਹੀ। ਉਸ ਤੋਂ ਕੁਝ ਸਮੇਂ ਬਾਅਦ ਸਵੇਰ ਦੇ 8.45 ਵਜੇ ਦੇ ਲਗਭਗ ਪਾਕਿਸਤਾਨ ਦੀ ਫੌਜ ਨੇ ਮੁੜ ਭਾਰਤ ਦੀਆਂ
ਮੋਹਰਲੀਆਂ ਚੌਕੀਆਂ ਅਤੇ ਰਿਹਾਇਸ਼ੀ ਖੇਤਰਾਂ ‘ਤੇ ਮੋਰਟਾਰ