December 4, 2024
#ਪ੍ਰਮੁੱਖ ਖ਼ਬਰਾਂ #ਭਾਰਤ

ਹਨੀਪ੍ਰੀਤ 6 ਦਿਨ ਦੇ ਪੁਲਿਸ ਰਿਮਾਂਡ ‘ਤੇ, ਅਦਾਲਤ ਵਿੱਚ ਹੱਥ ਜੋੜ ਰੋਂਦੀ ਰਹੀ : ਮੈਂ ਬੇਕਸੂਰ

ਪਿਛਲੇ ਦੋ ਦਿਨ ਤੋਂ ਮੱਦਦ ਕਰ ਰਹੇ ਪੰਜਾਬ ਦੇ ਇੱਕ ਸਿਆਸੀ ਨੇਤਾ ਅਤੇ ਪੁਲਿਸ ਅਧਿਕਾਰੀ ਦੀ ਵੀ ਹੋਵੇਗੀ ਜਾਂਚ ਚੰਡੀਗੜ੍ਹ – ਸੌਦਾ ਸਾਧ ਨੂੰ ਆਪਣੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ 20 ਸਾਲ ਦੀ ਸਜ਼ਾ ਦੇ ਐਲਾਨ ਤੋਂ ਬਾਅਦ ਹਿੰਸਾ ਭੜਕਾਉਣ ਦੀ

ਦੋਸ਼ੀ ਅਤੇ ਸੌਦਾ ਸਾਧ ਨੂੰ ਡੇਰੇ ਦੇ ਹੋਸਟਲ ਵਿੱਚੋਂ ਲੜਕੀਆਂ ਭੇਜਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਅਤੇ ਬੀਤੇ ਦਿਨ ਗ੍ਰਿਫਤਾਰ ਕੀਤੀ ਹਨੀਪ੍ਰੀਤ ਨੂੰ ਅੱਜ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹਨੀਪ੍ਰੀਤ ਸਖ਼ਤ ਸੁਰੱਖਿਆ ਵਿਵਸਥਾ ਵਿੱਚ ਅਦਾਲਤ ਲਿਆਂਦੀ

ਗਈ, ਉਸ ਨੇ ਸਲਵਾਰ-ਸੂਟ ਪਹਿਨਿਆ ਹੋਇਆ ਸੀ ਅਤੇ ਮੂੰਹ ਢਕਿਆ ਹੋਇਆ ਸੀ। ਹਨੀਪ੍ਰੀਤ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਭੈਣ ਅਤੇ ਵਕੀਲ ਪ੍ਰਦੀਪ ਆਰੀਆ ਅਦਾਲਤ ਵਿੱਚ ਪਹੁੰਚ ਚੁੱਕੇ ਸਨ। ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ

ਸਨ। ਸੁਣਵਾਈ ਦੌਰਾਨ ਹਰਿਆਣਾ ਪੁਲਿਸ ਨੇ ਹਨੀਪ੍ਰੀਤ ਨੂੰੰ ਰਿਮਾਂਡ ‘ਤੇ ਦੇਣ ਦੀ ਮੰਗ ਕੀਤੀ। ਉੱਥੇ ਹਨੀਪ੍ਰੀਤ ਦੇ ਵਕੀਲ ਨੇ ਪੁਲਿਸ ਦੀ ਇਸ ਮੰਗ ਦਾ ਵਿਰੋਧ ਕੀਤਾ। ਭਾਰੀ ਬਹਿਸ ਦੌਰਾਨ ਹਰਿਆਣਾ ਪੁਲਿਸ ਨੇ ਉਸ ਦਾ ਇਹ ਕਹਿੰਦਿਆਂ 14 ਦਿਨ ਦਾ ਰਿਮਾਂਡ

ਮੰਗਿਆ ਸੀ ਕਿ ਉਸ ਤੋਂ ਕਈ ਮਾਮਲਿਆਂ ਵਿੱਚ ਵਿਸਥਾਰਤ ਪੁੱਛਗਿੱਛ ਦੀ ਲੋੜ ਹੈ। ਅਦਾਲਤ ਨੇ ਇਸ ਦੌਰਾਨ ਹਨੀਪ੍ਰੀਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਦਿੱਤੇ। ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੋਈ ਹਿੰਸਾ ਵਿਚ 30 ਤੋਂ ਜ਼ਿਆਦਾ

ਲੋਕਾਂ ਦੀ ਜਾਨ ਚਲੀ ਗਈ ਸੀ। ਰਾਮ ਰਹੀਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਹਨੀਪ੍ਰੀਤ ਫ਼ਰਾਰ ਸੀ ਅਤੇ ਪੁਲਿਸ ਨੇ ਉਸ ਦੀ ਤਲਾਸ਼ ਵਿੱਚ ਕਈ ਜਗ੍ਹਾ ਛਾਪੇ ਵੀ ਮਾਰੇ ਸਨ। ਆਖ਼ਰਕਾਰ 38 ਦਿਨ ਤੱਕ ਪੁਲਿਸ ਨੂੰ ਧੋਖਾ ਦੇਣ ਤੋਂ ਬਾਅਦ ਮੰਗਲਵਾਰ ਨੂੰ ਉਹ ਪਕੜ ਵਿੱਚ ਆ

ਗਈ ਸੀ। ਅੱਜ ਅਦਾਲਤ ਵਿੱਚ ਸੁਣਵਾਈ ਦੌਰਾਨ ਹਨੀਪ੍ਰੀਤ ਨੇ ਵੀ ਸੌਦਾ ਸਾਧ ਵਾਂਗ ਹੱਥ ਜੋੜ ਕੇ ਰੋਂਦੇ ਰਹਿਣ ਦਾ ਡਰਾਮਾ ਕੀਤਾ ਅਤੇ ਉਹ ਵੀ ਵਾਰ-ਵਾਰ ਕਹਿੰਦੀ ਰਹੀ ਕਿ ਮੈਂ ਬੇਕਸੂਰ ਹਾਂ। ਡੇਰੇ ਦੇ ਇੱਕ ਹੋਰ ਵਕੀਲ ਨੇ ਦੱਸਿਆ ਕਿ ਹਨੀਪ੍ਰੀਤ ਨੇ ਵਾਰ ਵਾਰ ਕਿਹਾ ਕਿ

ਮੈਂ ਡੇਰੇ ਦੀ ਸੱਚੀ ਸ਼ਰਧਾਲੂ ਹਾਂ, ਮੈਂ ਹਮੇਸ਼ਾਂ ਹੀ ਸੇਵਾ ਵਾਲੇ ਅਤੇ ਇਨਸਾਨੀਅਤ ਨਾਲ ਜੁੜੇ ਕੰਮ ਕੀਤੇ ਹਨ। ਡੇਰੇ ਦੇ ਹੀ ਇੱਕ ਹੋਰ ਵਕੀਲ ਏ.ਪੀ. ਸਿੰਘ ਨੇ ਕਿਹਾ ਕਿ ਹਨੀਪ੍ਰੀਤ ਅਦਾਲਤ ਵਿੱਚ ਵਾਰ-ਵਾਰ ਕਹਿ ਰਹੀ ਸੀ ਕਿ ਮੈਂ ਤਾਂ ਹਮੇਸ਼ਾਂ ਔਰਤਾਂ ਦੇ ਮਜ਼ਬੂਤੀਕਰਨ

ਲਈ ਹੀ ਕੰਮ ਕੀਤੇ ਹਨ। ਉਹ ਜੱਜ ਨੂੰ ਕਹਿ ਰਹੀ ਸੀ ਕਿ ਮੈਨੂੰ ਇਨ੍ਹਾਂ ਸਮਾਜ ਸੇਵੀ ਕੰਮਾਂ ਬਦਲੇ ਇੱਕ ਬੇਕਸੂਰ ਔਰਤ ਨੂੰ 6 ਦਿਨ ਦੇ ਪੁਲਿਸ ਰਿਮਾਂਡ ਉੱਪਰ ਭੇਜਿਆ ਜਾ ਰਿਹਾ ਹੈ। ਉਹ ਇਹ ਵੀ ਵਾਰ ਵਾਰ ਦੁਹਰਾ ਰਹੀ ਸੀ ਕਿ ਮੈਂ ਸੌਦਾ ਸਾਧ ਦੀ ਗੋਦ ਲਈ ਸੱਚੀ

ਬੇਟੀ ਹਾਂ। 25 ਅਗਸਤ ਤੋਂ ਬਾਅਦ ਜੋ ਵੀ ਘਟਨਾਵਾਂ ਹੋਈਆਂ ਹਨ, ਉਨ੍ਹਾਂ ਵਿੱਚ ਮੇਰਾ ਕੋਈ ਹੱਕ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਪੁਲਿਸ ਦੀ ਦਹਿਸ਼ਤ ਵਿੱਚ ਲੁਕੀ ਫਿਰਦੀ ਰਹੀ ਹਨੀਪ੍ਰੀਤ ਡਿਪਰੈਸ਼ਨ ਵਿੱਚ ਵੀ ਹੈ। ਹਨੀਪ੍ਰੀਤ ਦੇ ਨਾਲ

ਪਿਛਲੇ ਦਿਨਾਂ ਤੋਂ ਉਸ ਦਾ ਸਾਥ ਦੇ ਰਹੀ ਇੱਕ ਹੋਰ ਔਰਤ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਦੋਵਾਂ ਨੂੰ ਪੁਲਿਸ ਨੇ ਇੱਕ ਚਿੱਟੀ ਕਾਰ ਵਿੱਚ ਅਦਾਲਤ ਤੱਕ ਲਿਆਂਦਾ। ਇਸ ਕਾਰ ਦੇ ਅੱਗੇ ਪਿੱਛੇ ਪੁਲਿਸ ਕਮਾਂਡੋ ਦੀਆਂ ਛੇ ਗੱਡੀਆਂ ਸਨ। ਪੁਲਸ ਨੇ ਇਨ੍ਹਾਂ ਦੋਵਾਂ

ਨੂੰ ਪੰਚਕੂਲਾ ਥਾਣੇ ਦੇ ਪਿਛਲੇ ਦਰਵਾਜ਼ਿਓਂ ਕੱਢ ਕੇ ਜੇਲ੍ਹ ਵਿੱਚ ਲਿਆਂਦਾ। ਉਸ ਦੇ ਨਾਲ ਗ੍ਰਿਫਤਾਰ ਕੀਤੀ ਗਈ ਔਰਤ ਦਾ ਨਾਂਅ ਸੁਖਦੀਪ ਕੌਰ ਹੈ। ਉਹ ਵੀ ਡੇਰੇ ਦੀ ਸ਼ਰਧਾਲੂ ਹੈ ਅਤੇ ਪਿਛਲੇ ਤਿੰਨ ਦਿਨ ਤੋਂ ਹਨੀਪ੍ਰੀਤ ਉਸ ਦੇ ਘਰ ਹੀ ਸੀ।