ਪੈਟਰੋਲ ਕੀਮਤ ’ਤੇ 2.50, ਡੀਜ਼ਲ ’ਤੇ 2.25 ਰੁਪਏ ਦੀ ਕਟੌਤੀ

ਨਵੀਂ ਦਿੱਲੀ – ਪੈਟਰੋਲ ਦੀ ਕੀਮਤ ’ਚ 2.50 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ’ਤੇ 2.25 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਐਕਸਾਈਜ਼ ਡਿਊਟੀ ‘ਚ ਕਟੌਤੀ ਕੀਤੇ ਜਾਣ ਦੇ ਬਾਅਦ ਤੇਲ ਕੀਮਤਾਂ ’ਤੇ ਪਏ ਅਸਰ ਕਰਕੇ ਹੋਈ ਹੈ।
ਦਿਲੀ ’ਚ ਅਜ ਪੈਟਰੋਲ ਦੀ ਕੀਮਤ 70.88 ਰੁਪਏ ਤੋਂ ਘਟ ਕੇ 68.38 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ।ਡੀਜ਼ਲ ਦੀ ਕੀਮਤ 56.89 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜੋ ਪਿਛਲੇ ਦਿਨੀਂ 59.14 ਰੁਪਏ ਪ੍ਰਤੀ ਲੀਟਰ ਸੀ। ਜਲੰਧਰ ’ਚ ਪੈਟਰੋਲ ਦੀ
ਕੀਮਤ 2 ਰੁਪਏ 58 ਪੈਸੇ ਘਟ ਕੇ 73.34 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਅਤੇ ਡੀਜ਼ਲ ਦੀ ਕੀਮਤ ਘਟ ਕੇ 57 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ।