ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲੱਬ ਦੀ ਨਵੀਂ ਕਮੇਟੀ ਗਠਤ
ਬ੍ਰਿਸਬੇਨ : ਆਸਟ੍ਰੇਲੀਆ ਵਿੱਚ ਪੰਜਾਬੀਆਂ ਨੂੰ ਅਮੀਰ ਸਭਿਆਚਾਰਕ ਵਿਰਸੇ ਅਤੇ ਅਜੋਕੀ ਪੀੜ੍ਹੀ ਨੂੰ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੋੜੀ ਰੱਖਣ ਲਈ ਲੋਕਲ ਕਲੱਬਾਂ ਦੀ ਹਮੇਸ਼ਾ ਹੀ ਅਹਿਮ ਭੂਮਿਕਾ
ਰਹੀ ਹੈ । ਵਿਦੇਸ਼ਾਂ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਨੂੰ ਮਾਤ-ਭਾਸ਼ਾ, ਲੋਕ-ਨਾਚ, ਵਿਰਾਸਤ ਨਾਲ ਜੋੜੀ ਰੱਖਣ ਲਈ ਬ੍ਰਿਸਬੇਨ ਵਿੱਚ ਇਸੇ ਲੜੀ ਨੂੰ ਹੋਰ ਵੀ ਵਧੀਆ ਢੰਗ ਨਾਲ ਚਲਾਉਣ ਲਈ ਕਲੱਬ ਦਾ ਸਲਾਨਾ ਜਨਰਲ ਇਜਲਾਸ ਬੁਲਾਿੲਆ ਗਿਆ, ਜਿਸ ਦੀ
ਸ਼ੁਰੂਆਤ ਜਸਦੀਪ ਸੰਘਾ ਤੇ ਬਲਵਿੰਦਰ ਮੋਰੋਂ ਵੱਲੋਂ ਕਲੱਬ ਦਾ ਬੀਤੇ ਵਰੇ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ। ਉਪਰੰਤ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਕਲੱਬ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ ।
ਇਸ ਮੌਕੇ ਪ੍ਧਾਨ ਦਾ ਆਹੁਦਾ ਦੀਪਿੰਦਰ ਸਿੰਘ , ਦਲਜੀਤ ਧਾਮੀ ਉੱਪ ਪ੍ਰਧਾਨ, ਚਰਨਜੀਤ ਕਾਹਲੋਂ ਸਕੱਤਰ, ਮਨਜਿੰਦਰ ਹੇਅਰ ਉੱਪ ਸਕੱਤਰ , ਜਗਦੀਪ ਸਿੰਘ ਖ਼ਜ਼ਾਨਚੀ, ਜਸਪਿੰਦਰ ਸਿੰਘ ਪ੍ਰਸ਼ਾਸਕ , ਜਤਿੰਦਰ ਢਿੱਲੋਂ ਲੋਕ ਸੰਪਰਕ ਅਧਿਕਾਰੀ ਤੇ ਸੋਢੀ ਸਿੰਘ ਪ੍ਰੈਸ
ਸਕੱਤਰ ਚੁਣੇ ਗਏ। ਇਸ ਸਮੇਂ ਨਵੇਂ ਚੁਣੇ ਗਏ ਪ੍ਰਧਾਨ ਤੇ ਪ੍ਰੈਸ ਸਕੱਤਰ ਸੋਢੀ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਭਵਿੱਖ ਵਿੱਚ ਹੋਣ ਵਾਲੀਆਂ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਨੂੰ ਤੇਜ਼ ਕਰਨ ਲਈ ਸਿਰਤੋੜ ਯਤਨ
ਕਰਨਗੇ ਤਾਂ ਜੋ ਖੇਡਾਂ ਦੇ ਨਾਲ ਨਾਲ ਭਾਈਚਾਰਕ ਸਾਂਝ ਬਣਾਈ ਜਾ ਸਕੇ । ਇਸ ਮੌਕੇ ਸ਼ਹਿਰ ਦੀਆਂ ਨਾਮਵਰ ਹਸਤੀਆਂ ਮਨਜੀਤ ਬੋਪਾਰਾਏ , ਪਰਮਜੀਤ ਸਿੰਘ , ਸਰਬਜੀਤ ਗਿੱਲ , ਸੁਖਜਿੰਦਰ ਸਿੰਘ ਤੇ ਨਵਜੋਤ ਸਿੰਘ ਅਤੇ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ।