February 12, 2025
#ਦੇਸ਼ ਦੁਨੀਆਂ

ਤੰਜ਼ਾਨੀਆ ਦੇ ਸਭ ਤੋਂ ਈਮਾਨਦਾਰ ਰਾਸ਼ਟਰਪਤੀ ਦੀ ਤਨਖਾਹ ਹੈ ਸਿਰਫ 4008 ਡਾਲਰ!

ਤੰਜ਼ਾਨੀਆ— ਤੰਜ਼ਾਨੀਆ ਦੇ ਰਾਸ਼ਟਰਪਤੀ ਜਾਨ ਮੈਗੂਫੂਲੀ ਨੇ ਇਹ ਖੁਲਾਸਾ ਕੀਤਾ ਹੈ ਕਿ ਉਹ ਸਾਬਕਾ ਅਫਰੀਕੀ ਦੇਸ਼ ਦੇ ਨੇਤਾ ਦੇ ਰੂਪ ‘ਚ ਸਿਰਫ 4008 ਡਾਲਰ ਮਹੀਨੇ ਦੀ ਤਨਖਾਹ ਲੈਂਦੇ ਹਨ। ਭ੍ਰਿਸ਼ਟਾਚਾਰ ਤੋਂ ਨਜਿੱਠਣ ਦੀ ਸਹੁੰ ‘ਤੇ 2015 ‘ਚ ਰਾਸ਼ਟਰਪਤੀ

ਚੁਣੇ ਜਾਣ ਵਾਲੇ ਮੈਗੂਫੂਲੀ ਨੇ ਮੰਗਲਵਾਰ ਨੂੰ ਟੈਲੀਵੀਜ਼ਨ ‘ਤੇ ਲਾਈਵ ਪ੍ਰਸਾਰਣ ਦੌਰਾਨ ਇਹ ਖੁਲਾਸਾ ਕੀਤਾ ਹੈ।
ਮਾਗੂਫੂਲੀ ਜਿਨ੍ਹਾਂ ਨੂੰ ਪਿਆਰ ਨਾਲ ਬੁਲਡੋਜ਼ਰ ਵੀ ਕਿਹਾ ਜਾਂਦਾ ਹੈ, ਨੇ ਕਿਹਾ, ”ਮੇਰੀ ਤਨਖਾਹ 9 ਮਿਲੀਅਨ (ਤੰਜ਼ਾਨੀਆ ਸਿਲਿੰਗਸ) ਹੈ। ਮੈਂ ਆਪਣੀ ਤਨਖਾਹ ‘ਚ ਵਾਧਾ ਨਹੀਂ ਕੀਤਾ ਹੈ ਤੇ ਨਾ ਹੀ ਕਰਾਂਗਾ ਕਿਉਂਕਿ ਮੇਰਾ ਫਰਜ਼ ਤੰਜ਼ਾਨੀਆ ਦੀ ਸੇਵਾ ਪਹਿਲਾਂ ਹੈ।

ਨਾਗਰਿਕ ਆਪਣੇ ਪੈਸੇ ਦੀ ਚੋਰੀ ਤੋਂ ਤੰਗ ਆ ਗਏ ਹਨ। ਵਿਸ਼ਵ ਬੈਂਕ ਦੇ ਮੁਤਾਬਕ 12 ਲੱਖ ਤੰਜ਼ਾਨੀਅਨ ਗਰੀਬੀ ‘ਚ ਰੋਜ਼ਾਨਾ 0.60 ਡਾਲਰ ਤੋਂ ਵੀ ਘੱਟ ਕਮਾ ਰਹੇ ਹਨ।