ਪਨਾਮਾ ਪੇਪਰਸ ਕਾਂਡ : ਅਦਾਲਤ ਸਾਹਮਣੇ ਪੇਸ਼ ਹੋਏ ਪਾਕਿ ਦੇ ਵਿੱਤ ਮੰਤਰੀ
ਇਸਲਾਮਾਬਾਦ — ਪਾਕਿਸਤਾਨ ਦੇ ਵਿੱਤ ਮੰਤਰੀ ਅਤੇ ਗੱਦੀਓਂ ਲਾਹੇ ਗਏ ਨਵਾਜ਼ ਸ਼ਰੀਫ ਦੇ ਸਹਿਯੋਗੀ ਇਸਹਾਕ ਡਾਰ ਪਨਾਮਾ ਪੇਪਰਸ ਕਾਂਡ ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ਵਿਚ ਬੁੱਧਵਾਰ ਨੂੰ ਭ੍ਰਿਸ਼ਟਾਚਾਰ-ਨਿਰੋਧੀ ਅਦਾਲਤ ਸਾਹਮਣੇ ਪੇਸ਼ ਹੋਏ। ਆਮਦਨੀ ਦੇ
ਸਰੋਤਾਂ ਨਾਲੋਂ ਜ਼ਿਆਦਾ ਸੰਪੱਤੀ ਦੇ ਦੋਸ਼ਾਂ ਦੀ ਰਸਮੀ ਸੁਣਵਾਈ ਉਨ੍ਹਾਂ ਵਿਰੁੱਧ ਦੋ ਗਵਾਹਾਂ ਦੀ ਗਵਾਹੀ ਨਾਲ ਸ਼ੁਰੂ ਹੋਈ। ਸੁਪਰੀਮ ਕੋਰਟ ਵੱਲੋਂ 28 ਜੁਲਾਈ ਨੂੰ ਦਿੱਤੇ ਗਏ ਫੈਸਲੇ ਮਗਰੋਂ ਭ੍ਰਿਸ਼ਟਾਚਾਰ ਨਿਰੋਧੀ ਨਿਗਰਾਨੀ ਸੰਸਥਾ ‘ਕੌਮੀ ਏਹਤਿਸਾਬ ਬਿਊਰੋ’ ਨੇ 8 ਸਤੰਬਰ ਨੂੰ
ਡਾਰ (67) ਵਿਰੁੱਧ ਮਾਮਲਾ ਦਰਜ ਕੀਤਾ ਸੀ।
ਸੁਪਰੀਮ ਕੋਰਟ ਨੇ ਸ਼ਰੀਫ ਨੂੰ ਅਯੋਗ ਕਰਾਰ ਦਿੰਦੇ ਹੋਏ ਉਨ੍ਹਾਂ ਅਤੇ ਉਨ੍ਹਾਂ ਦੇ ਬੱਚਿਆਂ ਵਿਰੁੱਧ ਅਤੇ ਦਾਮਾਦ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਡਾਰ ਜੱਜ ਮੁਹੰਮਦ ਬਸ਼ੀਰ ਦੀ ਏਹਤਿਸਾਬ ਅਦਾਲਤ ਵਿਚ ਪੇਸ਼ ਹੋਏ। ਉੱਥੇ ਦੋ ਬੈਂਕਰਾਂ
ਇਸ਼ਤਿਆਕ ਅਲੀ ਅਤੇ ਤਾਹਿਰ ਜਾਵੇਦ ਨੇ ਗਵਾਹ ਦੇ ਤੌਰ ‘ਤੇ ਆਪਣੇ ਬਿਆਨ ਦਰਜ ਕਰਵਾਏ। ਬਾਅਦ ਵਿਚ ਅਦਾਲਤ ਨੇ ਮਾਮਲੇ ਦੀ ਸੁਣਵਾਈ 12 ਅਕਤੂਬਰ ਤੱਕ ਲਈ ਮੁਲਤਵੀ ਕਰ ਦਿੱਤੀ।