December 8, 2024
#ਦੇਸ਼ ਦੁਨੀਆਂ

ਚੀਨ ਨੇ ਪਾਣੀ ਦਾ ਰੁਖ ਉੱਤਰ ਵੱਲ ਮੋੜਿਆ, ਕਰੋੜਾਂ ਲੋਕਾਂ ਨੂੰ ਹੋਵੇਗਾ ਫਾਇਦਾ

ਬੀਜਿੰਗ— ਚੀਨ ਨੇ 10 ਅਰਬ ਘਣਮੀਟਰ ਪਾਣੀ ਦਾ ਰੁਖ ਬੀਜਿੰਗ ਸਮੇਤ ਸੋਕੇ ਦੇ ਡਰ ਵਾਲੇ ਉੱਤਰੀ ਇਲਾਕੇ ਵੱਲ ਮੋੜ ਦਿੱਤਾ ਹੈ, ਜਿਸ ਦਾ ਫਾਇਦਾ ਕਰੋੜਾਂ ਲੋਕਾਂ ਨੂੰ ਹੋਵੇਗਾ। ਸਟੇਟ ਕਾਊਂਸਿਲ ਦੇ ਤਹਿਤ ਪਾਣੀ ਪ੍ਰਬੰਧਨ ਸਬੰਧੀ ਦਫਤਰ ਨੇ ਦੱਸਿਆ ਕਿ ਯਾਂਗਤਜੇ

ਨਦੀ ਦੇ ਪਾਣੀ ਦਾ ਰੁਖ ਨਹਿਰਾਂ ਤੇ ਪਾਈਪਲਾਈਨ ਰਾਹੀਂ ਬੀਜਿੰਗ, ਥਿਆਚਿਨ, ਹੇਨਾਨ ਤੇ ਹੇਬੇਈ ਇਲਾਕਿਆਂ ਵੱਲ ਮੋੜ ਦਿੱਤਾ ਗਿਆ ਹੈ।
ਪਾਣੀ ਦਾ ਰੁਖ ਮੋੜਨ ਵਾਲੀ ਪਰਿਯੋਜਨਾ ਦੀ ਸ਼ੁਰੂਆਤ 1952 ‘ਚ ਚੀਨੀ ਨੇਤਾ ਮਾਓ ਤਸੇ ਤੁੰਗ ਨੇ ਕੀਤੀ ਸੀ ਪਰ ਵਾਤਾਵਰਣ ‘ਤੇ ਇਸ ਦੇ ਪ੍ਰਭਾਵ ਤੇ ਲੋਕਾਂ ਦੇ ਬੇਘਰ ਹੋਣ ਦੇ ਡਰ ਦੇ ਮੱਦੇਨਜ਼ਰ ਇਸ ‘ਚ ਦੇਰੀ ਹੋਈ। ਇਸ ਨੂੰ ਸਟੇਟ ਕਾਊਂਸਿਲ ਤੋਂ ਦਸੰਬਰ 2002

‘ਚ ਮਨਜ਼ੂਰੀ ਮਿਲੀ ਸੀ।
ਚੀਨ ਦੀ ਸਰਕਾਰੀ ਪੱਤਰਕਾਰ ਏਜੰਸੀ ਦੇ ਮੁਤਾਬਕ ਪਰਿਯੋਜਨਾ ਦੇ ਤਹਿਤ 2.7. ਅਰਬ ਘਣਮੀਟਰ ਪਾਣੀ ਰਾਜਧਾਨੀ ਬੀਜਿੰਗ ਵੱਲ ਭੇਜਿਆ ਗਿਆ ਹੈ, ਜਿਥੇ 1.1 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ। ਬੀਜਿੰਗ ‘ਚ ਤਕਰੀਬਨ 70 ਫੀਸਦੀ ਲੋਕਾਂ ਤੱਕ ਪਾਣੀ ਦੀ

ਸਪਲਾਈ ਇਸੇ ਪਰਿਯੋਜਨਾ ਦੇ ਤਹਿਤ ਹੁੰਦੀ ਹੈ।