September 9, 2024
#ਖੇਡਾਂ

ਪ੍ਰੋ ਕਬੱਡੀ ਲੀਗ : ਹਰਿਆਣਾ ਨੇ ਮੁੰਬਈ ‘ਤੇ ਕੀਤੀ ਸ਼ਾਨਦਾਰ ਜਿੱਤ ਹਾਸਲ

ਚੇਨਈ— ਹਰਿਆਣਾ ਸਟੀਲਰਸ ਦੇ ਵਿਕਾਸ ਕੰਡੋਲਾ ਅਤੇ ਦੀਪਕ ਕੁਮਾਰ ਦਹਿਆ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮੁੰਬਈ ਨੂੰ ਆਖਰੀ ਗਰੁੱਪ ਮੁਕਾਬਲੇ ‘ਚ ਬੁੱਧਵਾਰ ਨੂੰ 41-30 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 5ਵੇਂ ਸੈਂਸ਼ਨ ‘ਚ ਆਪਣੀ 10ਵੀਂ ਜਿੱਤ ਦਰਜ ਕੀਤੀ।ਇਸ ਮੁਕਾਬਲੇ ‘ਚ ਹਰਿਆਣਾ ਦੀ ਟੀਮ ਨੇ ਪਹਿਲੇ 22-16 ਦੀ ਬੜ੍ਹਤ ਕਾਇਮ ਰੱਖੀ ਅਤੇ ਦੂਸਰੇ ਹਾਫ ‘ਚ 41-30 ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਜੇਤੂ ਹਰਿਆਣਾ ਦੀ 19 ਮੈਚਾਂ ‘ਚ ਇਹ 10ਵੀਂ ਜਿੱਤ ਅਤੇ 64 ਅੰਕਾਂ ਦੇ ਨਾਲ ਗਰੁੱਪ ‘ਏ’ ‘ਚ ਦੂਸਰੇਸਥਾਨ ‘ਤੇ ਹੈ। ਮੁੰਬਈ ਦੀ 19 ਮੈਚਾਂ ‘ਚ ਇਹ 9ਵੀਂ ਹਾਰ ਹੈ।