ਅਸੀਂ ਆਖਰੀ ਸਾਹ ਤਕ ਲੜਾਂਗੇ : ਥਾਟਲ
ਨਵੀਂ ਦਿੱਲੀ— ਭਾਰਤੀ ਅੰਡਰ-17 ਫੁੱਟਬਾਲ ਟੀਮ ਦੇ ਮਿਡਫੀਲਡਰ ਕੋਮਲ ਥਾਟਲ ਨੇ ਕਿਹਾ ਹੈ ਕਿ ਫੀਫਾ ਵਿਸ਼ਵ ਕੱਪ ਹਰੇਕ ਭਾਰਤੀ ਲਈ ਇਕ ਇਤਿਹਾਸਕ ਸਮਾਂ ਹੋਵੇਗਾ ਤੇ ਉਹ ਇਸ ‘ਚ ਆਖਰੀ ਸਾਹ ਤਕ ਲੜਨਗੇ। ਥਾਟਲ ਨੇ ਏ. ਆਈ. ਐੱਫ. ਐੱਫ. ਨਾਲਇਕ ਇੰਟਰਵਿਊ ‘ਚ ਕਿਹਾ, ”ਫੀਫਾ ਵਿਸ਼ਵ ਕੱਪ ‘ਚ ਭਾਰਤ ਪਹਿਲੀ ਵਾਰ ਹਿੱਸਾ ਲੈ ਰਿਹਾ ਹੈ ਤੇ ਪੂਰੇ ਦੇਸ਼ ਨੂੰ ਸਾਡੇ ਤੋਂ ਕਾਫੀ ਉਮੀਦਾਂ ਹਨ, ਇਸ ਲਈ ਆਪਣੇ ਦੇਸ਼ ਨੂੰ ਸਨਮਾਨਿਤ ਕਰਨ ਲਈ ਅਸੀਂ ਆਖਰੀ ਸਾਹ ਤਕ ਵੀ ਲੜਾਂਗੇ। ਅਸੀਂ ਚਾਹੁੰਦੇ ਹਾਂ ਕਿ ਦਰਸ਼ਕਸਟੇਡੀਅਮ ‘ਚ ਆਉਣ ਕਿਉਂਕਿ ਇਹ ਸਿਰਫ ਸਾਡਾ ਨਹੀਂ ਸਗੋਂ ਸਾਰੇ ਭਾਰਤੀਆਂ ਦਾ ਵਿਸ਼ਵ ਕੱਪ ਹੈ।”
ਮਿਡਫੀਲਡਰ ਥਾਟਲ ਨੇ ਟੀਮ ਦੀਆਂ ਤਿਆਰੀਆਂ ਨੂੰ ਲੈ ਕੇ ਕਿਹਾ ਕਿ ਵਿਸ਼ਵ ਕੱਪ ਲਈ ਅਸੀਂ ਮਾਨਸਿਕ ਤੇ ਸਰੀਰਕ ਤੌਰ ‘ਤੇ ਪੂਰੀ ਤਰ੍ਹਾਂ ਤਿਆਰ ਹਾਂ। ਟੀਮ ‘ਚ ਵਿਸ਼ਵ ਕੱਪ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਸਾਰੇ ਖਿਡਾਰੀ ਅਗਲੇ ਕੁਝ ਦਿਨਾਂ ਤਕ ਸਭ ਕੁਝ ਭੁੱਲ ਕੇ
ਸਿਰਫ ਆਪਣੀ ਖੇਡ ‘ਤੇ ਧਿਆਨ ਲਾਉਣਾ ਚਾਹੁੰਦੇ ਹਨ।