ਗੋਲਡ ਕੋਸਟ ਰਾਸ਼ਟਰਮੰਡਲ ਖੇਡ ‘ਚ ਹਾਕੀ ‘ਚ ਤਿੰਨ ਭਾਰਤੀ ਅਧਿਕਾਰੀ
ਨਵੀਂ ਦਿੱਲੀ, ਕੌਮਾਂਤਰੀ ਹਾਕੀ ਮਹਾਸੰਘ ਨੇ ਅਗਲੇ ਸਾਲ ਗੋਲਡ ਕੋਸਟ ‘ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਦੇ ਲਈ ਤਿੰਨ ਭਾਰਤੀ ਅਧਿਕਾਰੀਆਂ ਨੂੰ ਚੁਣਿਆ ਹੈ। ਦਵਿੰਦਰ ਭਾਟੀਆ ਨੂੰ ਜੱਜ ਨਿਯੁਕਤ ਕੀਤਾ ਗਿਆ ਹੈ ਜਦਕਿ ਦੀਪਕ ਜੋਸ਼ੀ ਅਤੇ ਦੁਰਗਾਦੇਵੀ ਅੰਪਾਇਰ ਹੋਣਗੇ।
ਦਵਿੰਦਰ ਨੂੰ ਹਾਲ ਹੀ ‘ਚ ਐੱਫ.ਆਈ.ਐੱਚ. ਨੇ ਤੀਜੀ ਸ਼੍ਰੇਣੀ ਦੇ ਤਕਨੀਕੀ ਅਧਿਕਾਰੀ ਦੇ ਤੌਰ ‘ਤੇ ਪ੍ਰਮੋਟ ਕੀਤਾ ਹੈ। ਉਨ੍ਹਾਂ ਕਿਹਾ, ”ਮੈਂ ਭਾਰਤੀ ਮਹਿਲਾ ਹਾਕੀ ਟੀਮ ਦੇ ਨਾਲ-ਨਾਲ ਸਾਬਕਾ ਖਿਡਾਰਨ ਰਹਿ ਚੁੱਕੀ ਹਾਂ ਜਿਸ ਨੇ 1981 ਏਸ਼ੀਆ ਕੱਪ ਅਤੇ 1982 ‘ਚਏਸ਼ੀਆਈ ਖੇਡਾਂ ‘ਚ ਤਮਗਾ ਜਿੱਤਿਆ ਸੀ। ਹਾਕੀ ਇੰਡੀਆ ਦੀ ਕੋਸ਼ਿਸ਼ ਅਤੇ ਮੇਰੀ ਮਿਹਨਤ ਆਖਰਕਾਰ ਰੰਗ ਲਿਆਈ। ਮੈਨੂੰ ਇਸ ‘ਤੇ ਬਹੁਤ ਮਾਣ ਹੋ ਰਿਹਾ ਹੈ ਕਿ ਮੈਂ ਇਸ ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕਰਾਂਗੀ।”
ਦੀਪਕ ਨੇ ਕਿਹਾ, ”ਮੈਂ 2011 ‘ਚ ਹਾਕੀ ਕੋਚਿੰਗ ਸ਼ੁਰੂ ਕੀਤੀ ਅਤੇ ਹਾਕੀ ਵਿਸ਼ਵ ਲੀਗ ਦੇ ਦੂਜੇ ਦੌਰ ‘ਚ 2013 ‘ਚ ਮੈਨੂੰ ਮੌਕਾ ਮਿਲਿਆ। ਇਸ ਤੋਂ ਇਲਾਵਾ ਜੂਨੀਅਰ ਵਿਸ਼ਵ ਕੱਪ ‘ਚ ਵੀ ਮੈਂ ਅੰਪਾਇਰਿੰਗ ਕੀਤੀ। ਰਾਸ਼ਟਰਮੰਡਲ ਖੇਡਾਂ ਲਈ ਚੁਣਿਆ ਜਾਣਾ ਮੇਰੇ ਲਈਮਾਣ ਦੀ ਗੱਲ ਹੈ। ਦੁਰਗਾ ਦੇਵੀ ਨੇ ਕਿਹਾ, ”ਮੈਨੂੰ ਹਾਕੀ ਇੰਡੀਆ ਨੇ ਕਾਫੀ ਮੌਕੇ ਦਿੱਤੇ ਹਨ ਅਤੇ ਇਸ ਨਾਲ ਮੈਨੂੰ ਰਾਸ਼ਟਮੰਡਲ ਖੇਡਾਂ ‘ਚ ਅੰਪਾਇਰਿੰਗ ‘ਚ ਮਦਦ ਮਿਲੇਗੀ।”