September 9, 2024

ਖਾਂਸੀ ਅਤੇ ਰੇਸ਼ੇ ਨੂੰ ਠੀਕ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਜਲੰਧਰ— ਸਾਹ ਲੈਣ ‘ਚ ਤਕਲੀਫ ਹੋਣ ਅਤੇ ਲਗਾਤਾਰ ਛਿੱਕਾਂ ਆਉਣਾ, ਨੱਕ ਵੱਗਣਾ ਅਤੇ ਬੁਖਾਰ ਆਉਣਾ ਇਹ ਸਭ ਲੱਛਣ ਰੇਸ਼ਾ ਜਮ੍ਹਾਂ ਹੋਣ ਦੇ ਕਾਰਨ ਹੁੰਦਾ ਹੈ। ਜੇਕਰ ਇਹ ਜ਼ਿਆਦਾ ਸਮੇਂ ਤੱਕ ਜੰਮਿਆ ਰਹੇ ਤਾਂ ਇਸ ਨਾਲ ਸਾਹ ਸੰਬੰਧੀ ਕਈ ਸਮੱਸਿਆਵਾਂ ਹੋ

ਸਕਦੀਆਂ ਹਨ। ਰੇਸ਼ਾ ਜੰਮਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਜਿਸ ਤਰ੍ਹਾਂ ਸਰਦੀ-ਜ਼ੁਕਾਮ, ਫਲੂ, ਵਾਇਰਲ ਇੰਨਫੈਕਸ਼ਨ, ਸਾਇਨਸ ਆਦਿ। ਅੱਜ ਅਸੀਂ ਤੁਹਾਨੂੰ ਇਸ ਤੋਂ ਛੁਟਕਾਰਾ ਪਾਉਣ ਦੇ ਲਈ ਕੁਝ ਘਰੇਲੂ ਨੁਸਖੇ ਦੱਸਾਂਗੇ, ਜਿਸ ਦੀ ਮਦਦ ਨਾਲ ਤੁਸੀਂ ਰੇਸ਼ੇ ਤੋਂ

ਛੁਟਕਾਰਾ ਪਾ ਸਕਦੇ ਹੋ।
1. ਅਦਰਕ ਅਤੇ ਸ਼ਹਿਦ
ਅਦਰਕ ਦੀ ਵਰਤੋਂ ਕਰਨ ਨਾਲ ਸਰਦੀ ਖਾਂਸੀ ਦੂਰ ਕੀਤੀ ਜਾ ਸਕਦੀ ਹੈ। 100 ਗ੍ਰਾਮ ਅਦਰਕ ਨੂੰ ਕੁੱਟ ਲਓ ਅਤੇ ਉਸ ‘ਚ 2-3 ਚਮਚ ਸ਼ਹਿਦ ਮਿਲਾ ਲਓ। ਇਸ ਪੇਸਟ ਨੂੰ 2-2 ਚਮਚ ਦਿਨ ‘ਚ ਦੋ ਵਾਰ ਖਾਓ।
2. ਸਫੈਦ ਮਿਰਚ
ਅੱਧਾ ਚਮਚ ਸਫੈਦ ਮਿਰਚ ਨੂੰ ਪੀਸ ਲਓ ਅਤੇ ਇਸ ‘ਚ 1 ਚਮਚ ਸ਼ਹਿਦ ਮਿਲਾ ਲਓ। ਹੁਣ ਇਸ ਪੇਸਟ ਨੂੰ 10-15 ਸੈਂਕੇਡ ਮਾਇਕ੍ਰੋਵੇਵ ‘ਚ ਰੱਖੋ ਅਤੇ ਬਾਅਦ ‘ਚ ਪੀ ਲਓ।
3. ਅੰਗੂਰ ਦਾ ਰਸ
ਅੰਗੂਰ ਫੇਫੜਿਆਂ ਦੇ ਲਈ ਅਤੇ ਰੇਸ਼ਾ ਦੂਰ ਕਰਨ ਲਈ ਫਾਇਦੇਮੰਦ ਹੁੰਦਾ ਹੈ। 2 ਚਮਚ ਅੰਗੂਰ ਦੇ ਰਸ ‘ਚ 2 ਚਮਚ ਸ਼ਹਿਦ ਮਿਲਾ ਕੇ ਇਕ ਹਫਤੇ ‘ਚ 2-3 ਵਾਰ ਲਓ।
4. ਲੈਮਨ ਟੀ
ਨਿੰਬੂ ਰੇਸ਼ੇ ਨੂੰ ਘੱਟ ਕਰਨ ਅਤੇ ਗਲੇ ਦੇ ਦਰਦ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਬਲੈਕ ਟੀ ਬਣਾਓ ਅਤੇ ਉਸ ‘ਚ 1 ਚਮਚ ਤਾਜ਼ੇ ਨਿੰਬੂ ਦਾ ਰਸ ਅਤੇ 1 ਚਮਚ ਸ਼ਹਿਦ ਮਿਲਾਓ।