ਸਵੇਰੇ ਖਾਲੀ ਪੇਟ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
ਜਲੰਧਰ— ਉਂਝ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਾਣੀ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਲਗਭਗ ਅੱਧਾ ਸਰੀਰ ਪਾਣੀ ਨਾਲ ਬਣਿਆ ਹੋਇਆ ਹੈ। ਹਰ ਕਿਸੇ ਨੂੰ ਦਿਨ ‘ਚ ਪੰਜ ਲੀਟਰ ਪਾਣੀ ਪੀਣਾ ਚਾਹੀਦਾ ਹੈ ਪਰ ਜੇ ਪਾਣੀ ਸਵੇਰੇ ਉੱਠ ਕੇ ਪੀਓਗੇ ਤਾਂ
ਇਸ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਜਿਸ ਨਾਲ ਤੁਸੀਂ ਸ਼ਾਇਦ ਅੰਜਾਨ ਹੋ। ਆਓ ਜਾਣਦੇ ਹਾਂ ਕਿ ਪਾਣੀ ਨੂੰ ਕਿਸ ਸਮੇਂ ਪੀਣਾ ਚਾਹੀਦਾ ਹੈ ਅਤੇ ਕਿੰਨੀ ਮਾਤਰਾ ‘ਚ ਪੀਣਾ ਚਾਹੀਦਾ ਹੈ। ਪਾਣੀ ਪੀਣ ਨਾਲ ਸਹੀ ਮਾਤਰਾ ਤੁਹਾਡੀ ਸਿਹਤ ਨੂੰ ਹੋਰ ਵੀ ਨਿਖਾਰ ਦਿੰਦਾ ਹੈ।
ਆਓ ਜਾਣਦੇ ਹਾਂ ਪਾਣੀ ਪੀਣ ਦੇ ਫਾਇਦਿਆਂ ਬਾਰੇ।
1. ਸਵੇਰੇ ਉੱਠ ਕੇ 2 ਗਿਲਾਸ ਪਾਣੀ ਪੀਣ ਨਾਲ ਸਰੀਰ ਦੇ ਅੰਗ ਜ਼ਿਆਦਾ ਐਕਟਿਵ ਹੁੰਦੇ ਹਨ ਅਤੇ ਚਿਹਰੇ ‘ਤੇ ਗਲੋ ਆਉਂਦਾ ਹੈ। ਨਾਲ ਹੀ ਪਾਣੀ ਪੀਣ ਨਾਲ ਸਰੀਰ ਦੀ ਗੰਦਗੀ ਸਾਫ ਹੋ ਜਾਂਦੀ ਹੈ।
2. ਨਹਾਉਣ ਤੋਂ ਪਹਿਲਾਂ ਜੇ ਤੁਸੀਂ 1 ਗਿਲਾਸ ਪਾਣੀ ਪੀਂਦੇ ਹੋ ਤਾਂ ਇਸ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
3. ਸੌਂਣ ਤੋਂ ਪਹਿਲਾਂ ਪਾਣੀ ਪੀਣ ਨਾਲ ਹਾਰਟ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ। ਸੌਂਣ ਤੋਂ ਪਹਿਲਾਂ ਪਾਣੀ ਪੀਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਦਿਲ ਦੇ ਦੋਰੇ ਤੋਂ ਬਚਾ ਰਹਿੰਦਾ ਹੈ।
4. ਸ਼ਾਮ ਨੂੰ ਨਾਸ਼ਤੇ ਤੋਂ ਪਹਿਲਾਂ 1 ਗਿਲਾਸ ਪਾਣੀ ਪੀਣ ਨਾਲ ਪੇਟ ਭਰਿਆ ਰਹਿੰਦਾ ਹੈ। ਜਿਸ ਨਾਲ ਤੁਸੀਂ ਭਾਰੀ ਨਾਸ਼ਤਾ ਨਹੀਂ ਕਰਦੇ ਅਤੇ ਇਸ ਨਾਲ ਸਰੀਰ ‘ਚ ਮੋਟਾਪੇ ਦੀ ਸਮੱਸਿਆ ਘੱਟ ਹੋ ਜਾਂਦੀ ਹੈ।
5. ਜੇ ਤੁਸੀਂ ਦਫਤਰ ‘ਚ ਕਿਸੇ ਮੀਟਿੰਗ ‘ਚ ਹੋ ਤਾਂ ਕੋਈ ਵੀ ਟੈਂਸ਼ਨ ਹੋਣ ‘ਤੇ ਇਕ ਗਿਲਾਸ ਪਾਣੀ ਪੀਓ। ਇਸ ਨਾਲ ਸਾਡਾ ਦਿਮਾਗ ਸ਼ਾਂਤ ਰਹਿੰਦਾ ਹੈ।