February 5, 2025

ਗਰਮ ਦੁੱਧ ਦੇ ਨਾਲ ਗੁੜ ਖਾਣ ਨਾਲ ਮਿਲਣਗੇ ਕਈ ਫਾਇਦੇ

ਜਲੰਧਰ— ਠੰਡ ਦੇ ਮੌਸਮ ‘ਚ ਗਰਮਾ-ਗਰਮ ਚੀਜ਼ ਖਾਣਾ ਜਾਂ ਪੀਣਾ ਬਹੁਤ ਹੀ ਪਸੰਦ ਹੁੰਦਾ ਹੈ। ਠੰਡ ‘ਚ ਗਰਮ ਦੁੱਧ ਪੀਣਾ ਬਹੁਤ ਹੀ ਵਧੀਆ ਲੱਗਦਾ ਹੈ। ਜੇਕਰ ਇਸ ਦੁੱਧ ਦੇ ਨਾਲ ਗੁੜ ਖਾਧਾ ਜਾਵੇ ਤਾਂ ਇਸ ਨਾਲ ਬਹੁਤ ਹੀ ਫਾਇਦੇ ਹੋਣਗੇ। ਆਓ ਜਾਣਦੇ ਹਾਂ ਇਨ੍ਹਾਂ

ਦੋਵਾਂ ਨੂੰ ਇੱਕਠੇ ਪੀਣ ਅਤੇ ਖਾਣ ਦੇ ਫਾਇਦੇ।
1. ਗਰਮ ਦੁੱਧ ਦੇ ਨਾਲ ਗੁੜ ਖਾਣ ਨਾਲ ਵਜ਼ਨ ਕੰਟਰੋਲ ‘ਚ ਰਹਿੰਦਾ ਹੈ। ਖੰਡ ਦੇ ਕਾਰਨ ਮੁਟਾਪਾ ਵੱਧਦਾ ਹੈ। ਅਜਿਹੇ ‘ਚ ਦੁੱਧ ‘ਚ ਖੰਡ ਨਾ ਪਾਓ।
2. ਗੁੜ ‘ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ‘ਚ ਮੌਜੂਦ ਅਸ਼ੁੱਧੀਆਂ ਨੂੰ ਸਾਫ ਕਰਦਾ ਹੈ। ਰੋਜ਼ ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰਨ ਸਰੀਰ ਦੀ ਅਸ਼ੁੱਧੀਆਂ ਬਾਹਰ ਨਿਕਲਣ ਦੇ ਕਾਰਨ ਸਰੀਰ ਨਿਰੋਗ ਹੋ ਜਾਂਦਾ ਹੈ।
3. ਪਾਚਨ ਸੰਬੰਧੀ ਕੋਈ ਸਮੱਸਿਆ ਹੋਵੇ ਤਾਂ ਗਰਮ-ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰੋ। ਪੇਟ ਸੰਬੰਧੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
4. ਗਰਮ ਦੁੱਧ ਅਤੇ ਗੁੜ ਦੀ ਵਰਤੋਂ ਕਰਨ ਨਾਲ ਚਮੜੀ ਮੁਲਾਇਮ ਹੋ ਜਾਂਦੀ ਹੈ। ਚਮੜੀ ਸੰਬੰਧੀ ਕੋਈ ਵੀ ਬੀਮਾਰੀ ਹੋਵੇ ਤਾਂ ਇਸ ਨਾਲ ਦੂਰ ਹੋ ਜਾਂਦੀ ਹੈ। ਵਾਲ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ।
5. ਜ਼ਿਆਦਾ ਥਕਾਵਟ ਹੋਣ ‘ਤੇ ਗਰਮ ਦੁੱਧ ਨਾਲ ਗੁੜ ਖਾਓ। ਰੋਜ਼ ਇਸ ਨੂੰ ਖਾਣ ਨਾਲ ਥਕਾਵਟ ਨਹੀਂ ਹੁੰਦੀ।
6. ਮਹਾਵਾਰੀ ਦੇ ਸਮੇਂ ਦਰਦ ਹੋ ਰਿਹਾ ਹੋਵੇ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰੋ ਜਾਂ ਫਿਰ ਮਹਾਵਾਰੀ ਆਉਣ ਦੇ ਇਕ ਹਫਤੇ ਪਹਿਲਾਂ ਹੀ ਇਕ ਚਮਚ ਗੁੜ ਖਾਓ। ਇਸ ਨਾਲ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।