‘ਜੁੜਵਾ 2’ ਨੇ ਕਮਾਈ ਦੇ ਮਾਮਲੇ ‘ਚ ਮਾਰੀਆ ਮੱਲਾਂ, 5 ਦਿਨਾਂ ‘ਚ ਕਮਾਏ ਇੰਨੇ ਕਰੋੜ
ਮੁੰਬਈ ਬਾਲੀਵੁੱਡ ਅਭਿਨੇਤਾ ਵਰੁਣ ਧਵਨ ਦੀ ਫਿਲਮ ‘ਜੁੜਵਾ 2’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤਾ ਹੈ। ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ, ਜਿਸ ਦਾ ਸਬੂਤ ਫਿਲਮ ਦੀ ਲਗਾਤਾਰ ਵਧਦੀ ਕਮਾਈ ਹੈ। ਤਾਪਸੀ ਪਨੂੰ ਤੇ ਜੈਕਲੀਨ ਫਰਨਾਂਡਿਜ਼ ਫਿਲਮ ‘ਚ ਸਮਾਰਾ ਤੇ ਅਲਿਸ਼ਕਾ ਨਾਂ ਦੀਆਂ ਲੜਕੀਆਂ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਸਲਮਾਨ ਕਾਨ ਦੀ ਸਾਲ 1997 ‘ਚ ਆਈ ਫਿਲਮ ‘ਜੁੜਵਾ’ ਦਾ ਸੀਕਵਲ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਕਰਕੇ ਦੱਸਿਆ ਕਿ ਮੰਗਲਵਾਪ ਨੂੰ ਵੀ ਫਿਲਮ ਨੇ ਬਾਕਸ ਆਫਿਸ ‘ਤੇ ਆਪਣੀ ਪਕੜ ਮਜਬੂਤ ਰੱਖੀ। ਫਿਲਮ ਨੇ 5 ਦਿਨਾਂ ‘ਚ 85.30 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ। ਉਨ੍ਹਾਂ ਨੇ ਲਿਖਿਆ, ‘ਜੁੜਵਾ 2’ ਪਹਿਲੇ ਦਿਨ ਯਾਨੀ ਸ਼ੁੱਕਰਵਾਰ 16.10 ਕਰੋੜ, ਸ਼ਨੀਵਾਰ 20.55 ਕਰੋੜ, ਐਤਵਾਰ 20.60 ਕਰੋੜ, ਸੋਮਵਾਰ 18 ਕਰੋੜ ਤੇ ਮੰਗਲਵਾਰ 8.05 ਕਰੋੜ ਦਾ ਕਾਰੋਬਾਰ ਕੀਤਾ ਹੈ। ਹੁਣ ਤੱਕ ਇਸ ਫਿਲਮ ਨੇ ਭਾਰਤ ‘ਚ 85.30 ਕਰੋੜ ਰੁਪਏ ਹੋ ਚੁੱਕਾ ਹੈ।