January 15, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਅੱਜ ਖਤਮ ਹੋਵੇਗਾ ਹਨੀਪ੍ਰੀਤ ਦਾ ਰਿਮਾਂਡ

 ਪੰਚਕੂਲਾ — ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਅੱਜ 3 ਦਿਨਾਂ ਦਾ ਪੁਲਸ ਰਿਮਾਂਡ ਅੱਜ ਖਤਮ ਹੋ ਜਾਵੇਗਾ। ਇਸ ਤੋਂ ਪਹਿਲਾਂ ਹਨੀਪ੍ਰੀਤ ਨੂੰ 6 ਦਿਨਾਂ ਦਾ ਪੁਲਸ ਰਿਮਾਂਡ ਮਿਲਿਆ ਸੀ ਪਰ ਉਸ ਸਮੇਂ ਪੁਲਸ ਹਨੀਪ੍ਰੀਤ ਤੋਂ ਅਹਿਮ ਜਾਣਕਾਰੀ ਲੈਣ ‘ਚ ਅਸਫਲ ਰਹੀ ਸੀ, ਜਿਸ ਕਾਰਨ ਪੰਚਕੂਲਾ ਕੋਰਟ ਵਲੋਂ ਹਨੀਪ੍ਰੀਤ ਨੂੰ ਹੋਰ 3 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਹਨੀਪ੍ਰੀਤ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਹਨੀਪ੍ਰੀਤ ਨੂੰ ਨਿਆਇਕ ਹਿਰਾਸਤ ‘ਚ ਅੰਬਾਲਾ ਜੇਲ ਭੇਜਿਆ ਜਾ ਸਕਦਾ ਹੈ। 

ਇਸ ਦੇ ਨਾਲ ਹੀ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾ ਨੂੰ ਵੀ ਪੁਲਸ ਨੇ ਪੁੱਛਗਿੱਛ ਲਈ ਬੁਲਾਇਆ ਹੈ। ਵਿਪਾਸਨਾ ਦਾ ਕਹਿਣਾ ਹੈ ਕਿ ਉਸਦੀ ਤਬੀਅਤ ਠੀਕ ਨਹੀਂ ਹੈ ਪਰ ਉਹ ਐੱਸ.ਆਈ.ਟੀ. ਦੀ ਜਾਂਚ ‘ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੇਗੀ। ਇਸ ਤੋਂ ਪਹਿਲਾਂ ਵੀ ਵਿਪਾਸਨਾ ਇੰਸਾ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਗਿਆ ਸੀ ਪਰ ਵਿਪਾਸਨਾ ਨੇ ਸਿਹਤ ਖਰਾਬ ਹੋਣ ਦਾ ਹਵਾਲਾ ਦੇ ਕੇ ਨਾ ਆਉਣ ਦੀ ਗੱਲ ਕਹੀ ਸੀ।  ਉਸ ਦਿਨ ਵਿਪਾਸਨਾ ਨੇ ਮੈਡੀਕਲ ਸਰਟੀਫਿਕੇਟ ਭੇਜ ਦਿੱਤਾ ਸੀ। ਵਿਪਾਸਨਾ ਇੰਸਾ ਦਾ ਮੈਡੀਕਲ ਚੈੱਕਅਪ ਬੁੱਧਵਾਰ ਨੂੰ ਸਿਰਸਾ ਦੇ ਨਾਗਰਿਕ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਪੈਨਲ ਨੇ ਕੀਤਾ, ਜਿਸ ਤੋਂ ਵਿਪਾਸਨਾ ਨੂੰ ਅਸਥਮਾ ਦੀ ਸਮੱਸਿਆ ਹੋਣ ਦੀ ਪੁਸ਼ਟੀ ਹੋਈ ਹੈ। ਵਿਪਾਸਨਾ ਸ਼ਾਹ ਸਤਨਾਮ ਸੂਪਰਸਪੈਸ਼ਲਿਸਟ ਹਸਪਤਾਲ ‘ਚ ਅੰਡਰ ਟ੍ਰੀਟਮੈਂਟ ਹੈ।