September 9, 2024
#ਦੇਸ਼ ਦੁਨੀਆਂ #ਪ੍ਰਮੁੱਖ ਖ਼ਬਰਾਂ

ਆਲ੍ਹਣੇ ਵਾਂਗ ਦਿਸਦਾ ਹੈ ਇਹ ਆਲੀਸ਼ਾਨ ਰਿਜਾਰਟ

ਕੀਨੀਆ (ਬਿਊਰੋ) ਕੀਨੀਆ ਵਿਚ ਜੰਗਲੀ ਖੇਤਰ ਦੇ ਅੰਦਰ ਇਕ ਅਜਿਹਾ ਰਿਜਾਰਟ ਬਣਾਇਆ ਗਿਆ ਹੈ ਜੋ ਦਿਸਣ ਵਿਚ ਬਿਲਕੁਲ ਇੱਲ ਦੇ ਆਲ੍ਹਣੇ ਵਰਗਾ ਦਿਖਾਈ ਦਿੰਦਾ ਹੈ| ਜੰਗਲ ਵਿਚ ਸਕੂਨ ਭਾਲਣ ਆਉਣ ਵਾਲੇ ਟੂਰਿਸਟਾਂ ਨੂੰ ਇਹ ਰਿਜਾਰਟ ਬਹੁਤ ਪਸੰਦ ਆ ਰਿਹਾ ਹੈ| ਚਾਰੇ ਪਾਸੇ ਜੰਗਲੀ ਜਾਨਵਰਾਂ ਵਾਲਾ ਇਹ ਰਿਜਾਰਟ ਨਦੀ ਦੇ ਕੰਢੇ ਹੈ ਅਤੇ ਜੰਗਲ ਦੇ ਵਿਚਕਾਰ ਹੈ| ਇੱਥੇ 5 ਸਟਾਰ ਹੋਟਲ ਵਰਗੀਆਂ ਸਹੂਲਤਾਂ ਹਨ|
ਰਿਜ਼ਾਰਟ ਦੇ ਬਾਥਰੂਮ ਪੂਰੀ ਤਰ੍ਹਾਂ ਸਜਾਏ ਗਏ ਹਨ| ਰਾਤ ਨੂੰ ਦੀ ਲਾਈਟ ਵਿਚ ਰਿਜਾਰਟ ਚਮਕਦਾ ਦਿਖਾਈ ਦਿੰਦਾ ਹੈ|
ਇਸ ਰਿਜ਼ਾਰਟ ਵਿਚ ਇਕ ਵਾਰ 2 ਤੋਂ 4 ਲੋਕ ਹੀ ਰਹਿ ਸਕਦੇ ਹਨ| ਸਿਰਫ ਰਿਜ਼ਾਰਟ ਵਿਚ ਹੀ ਨਹੀਂ, ਇਸ ਜੰਗਲ ਦੇ ਆਸਪਾਸ ਕਈ ਲੌਂਜ ਵੀ ਹਨ| ਹਾਂ ਇਸਦਾ ਕਿਰਾਇਆ ਕਾਫੀ ਜਿਆਦਾ ਹੈ| ਇਕ ਰਾਤ ਦਾ ਕਿਰਾਇਆ ਹੀ 75 ਹਜਾਰ ਰੁਪਏ ਬਣਦਾ ਹੈ|