ਜਾਪਾਨ ਦੀ ਸਪੈਸ਼ਲ ਲਿਫਟ ਨਾਲ ਲੋਕ ਦੇਖ ਸਕਣਗੇ ਪ੍ਰਿਥਵੀ ਦਾ ਖੂਬਸੂਰਤ ਨਜ਼ਾਰਾ
ਟੋਕੀਓ, (ਬਿਊਰੋ) ਯਾਤਰੀਆਂ ਨੂੰ ਜ਼ਮੀਨ ਤੋਂ ਆਸਮਾਨ ਤੱਕ ਲਿਫਟ ਵਿਚ ਲਿਜਾ ਕੇ ਬਾਕੀ ਸਾਰੇ ਗ੍ਰਹਿ ਅਤੇ ਆਪਣੀ ਧਰਤੀ ਦਿਖਾਉਣ ਦਾ ਜਾਪਾਨ ਦਾ ਸੁਫਨਾ 2050 ਤਕ ਪੂਰਾ ਹੋ ਸਕਦਾ ਹੈ| ਜਾਪਾਨ ਵਲੋਂ ਅਜਿਹੀ ਲਿਫਟ ਤਿਆਰ ਕੀਤੀ ਜਾ ਰਹੀ ਹੈ ਜਿਸ ਰਾਹੀਂ ਲੋਕਾਂ ਨੁੰ ਆਸਮਾਨ ਤਕ ਪੁੱਜਦਾ ਕਰਕੇ ਉਨ੍ਹਾਂ ਨੂੰ ਆਪਣੀ ਧਰਤੀ ਅਤੇ ਹੋਰਨਾਂ ਗ੍ਰਹਿਆਂ ਨੂੰ ਵੇਖਣ ਦਾ ਮੌਕਾ ਮਿਲੇਗਾ|
ਜਾਪਾਨ ਦੇ ਸਾਇੰਟਿਸਦਾਨਾਂ ਵਲੋਂ 2050 ਤੱਕ ਯਾਤਰੀ ਸਪੇਸ ‘ਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਇਸ ਲਈ ਸਪੇਸਕਰਾਫਟ ਦੀ ਵਰਤੋਂ ਦੀ ਥਾਂ ਤੇ 96,000 ਕਿ.ਮੀ. ਦੀ ਦੂਰੀ ਤੈਅ ਕਰਨ ਵਾਲੀ ਲਿਫਟ ਬਣਾਉਣ ਦੀ ਤਿਆਰੀ ਚੱਲ ਰਹੀ ਹੈ| ਜਾਪਾਨੀ ਕੰਪਨੀ ਓਬਾਇਸ਼ੀ ਜੋ ਲੋਕਾਂ ਨੂੰ ਮੰਗਲ ਗ੍ਰਹਿ ਅਤੇ ਉਸ ਦੇ ਅੱਗੇ ਲੈ ਜਾਣ ਦੇ ਪ੍ਰੋਜੈਕਟ ਉੱਤੇ ਪਹਿਲਾਂ ਤੋਂ ਹੀ ਕੰਮ ਕਰ ਰਹੀ ਹੈ ਨਾਲ ਇਸ ਸਬੰਧੀ ਰਾਬਤਾ ਕੀਤਾ ਗਿਆ ਹੈ|
ਬਹੁਤ ਮਹਿੰਗਾ ਅਤੇ ਖਤਰਨਾਕ ਕਦਮ
ਇਹ ਲਿਫਟ 13,000 ਟਨ ਦੇ ਭਾਰ ਉੱਤੇ ਨਿਰਭਰ ਹੋਵੇਗੀ| ਜੇਕਰ ਇਹ ਪ੍ਰੋਜੈਕਟ ਸਫਲ ਰਹਿੰਦਾ ਹੈ ਤਾਂ ਇਸ ਤੋਂ 100 ਟਨ ਦੇ ਭਾਰ ਬਰਾਬਰ ਇੰਸਾਨਾਂ ਨੂੰ ਸਪੇਸ ‘ਚ ਲੈ ਜਾਇਆ ਜਾਵੇਗਾ| ਇਸ ਮਾਮਲੇ ‘ਚ ਵਿਸ਼ੇਸ਼ਗਿਆਵਾਂ ਦਾ ਕਹਿਣਾ ਹੈ ਕਿ ਇਹ ਬਹੁਤ ਮਹਿੰਗਾ ਅਤੇ ਖਤਰਨਾਕ ਕਦਮ ਹੋਵੇਗਾ| ਇਸ ਬਾਰੇ ‘ਚ ਕੰਪਨੀ ਦਾ ਕਹਿਣਾ ਹੈ ਕਿ ਹੁਣੇ ਦੇ ਹਿਸਾਬ ਨਾਲ ਇਸ ਬਾਰੇ ‘ਚ ਸਮਝਣਾ ਔਖਾ ਹੋਵੇਗਾ ਪਰ ਭਵਿੱਖ ‘ਚ ਅਜਿਹੀ ਚੀਜ਼ਾਂ ਹੋ ਸਕਦੀਆਂ ਹਨ ਜਿਸ ਦੇ ਨਾਲ ਇਹ ਸਭ ਸੰਭਵ ਹੋਵੇਗਾ| ਇਹ ਲਿਫਟ ਸਪੇਸ ਜਰਨੀ ਦੇ ਇਤਹਾਸ ‘ਚ ਮੀਲ ਦਾ ਪੱਥਰ ਸਾਬਤ ਹੋਵੇਗੀ|