December 8, 2024
#ਦੇਸ਼ ਦੁਨੀਆਂ #ਪ੍ਰਮੁੱਖ ਖ਼ਬਰਾਂ

ਸਕਾਈਡਾਈਵਿੰਗ ਦੌਰਾਨ ਵਾਪਰਿਆ ਹਾਦਸਾ, ਇਕ ਔਰਤ ਸਮੇਤ 3 ਦੀ ਮੌਤ

ਸਿਡਨੀ— ਉੱਤਰੀ ਕੁਈਨਜ਼ਲੈਂਡ ‘ਚ ਤਿੰਨ ਆਸਟਰੇਲੀਆਈ ਸਕਾਈਡਾਈਵਰਜ਼ ਦੀ ਸਕਾਈਡਾਈਵਿੰਗ ਦੌਰਾਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਸਾਕਾਈਡਾਈਵਿੰਗ ਦੌਰਾਨ ਤਿੰਨੇ ਸਕਾਈਡਾਈਵਰਜ਼ ਆਪਸ ‘ਚ ਟਕਰਾ ਗਏ, ਜਿਸ ਨਾਲ ਤਿੰਨਾਂ ਦੀ ਮੌਤ ਹੋ ਗਈ।

ਦੋ ਆਸਟਰੇਲੀਆਈ, ਜਿਨ੍ਹਾਂ ਦੀ ਉਮਰ 30 ਸਾਲ ਦੇ ਕਰੀਬ ਸੀ ਤੇ ਇਕ ਔਰਤ, ਜਿਸ ਦੀ ਉਮਰ 50 ਸਾਲ ਦੇ ਕਰੀਬ ਸੀ, ਦੀਆਂ ਲਾਸ਼ਾਂ ਮਿਸ਼ਨ ਬੀਚ ਤੋਂ ਕੁਝ ਦੂਰੀ ‘ਤੇ ਸ਼ੁੱਕਰਵਾਰ ਦੁਪਹਿਰ 3 ਵਜੇ ਦੇ ਕਰੀਬ ਮਿਲੀਆਂ। ਪੁਲਸ ਨੇ ਦੱਸਿਆ ਕਿ ਜਹਾਜ਼ ਤੋਂ ਛਲਾਂਗ ਲਗਾਉਣ ਤੋਂ ਬਾਅਦ ਇਕ ਸਕਾਈਡਾਇਵਰ ਦੂਜੇ ਦੋ ਸਕਾਈਡਾਈਵਰਜ਼ ਨਾਲ ਟਕਰਾ ਗਿਆ ਤੇ ਇਸ ਟੱਕਰ ਕਾਰਨ ਪੈਰਾਸ਼ੂਟ ਖੁੱਲਣ ‘ਚ ਆਈ ਦਿੱਕਤ ਨਾਲ ਇਹ ਹਾਦਸਾ ਹੋ ਗਿਆ।