ਪੀ.ਆਰ.ਟੀ.ਸੀ. ਵਿੱਚ ਨਵੀਂ ਭਰਤੀ ਨੂੰ ਪ੍ਰਵਾਨਗੀ
ਛਿਮਾਹੀ ਵਿੱਚ ਪੀ.ਆਰ.ਟੀ.ਸੀ ਨੇ ਕਮਾਇਆ 348.52 ਲੱਖ ਦਾ ਉਪਰੇਟਿੰਗ ਮੁਨਾਫਾ
ਚੰਡੀਗੜ੍ਹ, 13 ਅਕਤੂਬਰ: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ ) ਨੂੰ ਤਕਨੀਕੀ ਤੋਰ ਤੇ ਸਮੇਂ ਦਾ ਹਾਣੀ ਬਨਾਉਣ ਲਈ ਨਵੀਂ ਭਰਤੀ ਕਰਨ ਦਾ ਫੈਸਲਾ ਲਿਆ ਗਿਆ|
ਅੱਜ ਇੱਥੇ ਸੀ੍ਰ ਕੇ. ਕੇ ਸ਼ਰਮਾ ਚੇਅਰਮੈਨ ਪੀ.ਆਰ.ਟੀ.ਸੀ ਦੀ ਪ੍ਰਧਾਨਗੀ ਹੇਠ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਹੋਈ|
ਇਸ ਮੀਟਿੰਗ ਦੋਰਾਨ ਪੀ.ਆਰ.ਟੀ.ਸੀ ਵਿਚ ਸਿਸਟਮ ਐਨਾਲਿਸਟ, ਕੰਪਿਉਟਰ ਪ੍ਰੋਗਰਾਮਰ ਅਤੇ ਕੰਪਿਊਟਰ ਸੁਪਰਵਾਈਜਰ ਦੀ ਰੈਗੂਲਰ ਭਰਤੀ ਸਬੰਧੀ ਪ੍ਰਵਾਨਗੀ ਦਿੱਤੀ ਗਈ ਤਾਂ ਜੋ ਅਦਾਰੇ ਵਿਚ ਨਵੀ ਤਕਨੀਕ ਲਾਗੂ ਕਰਦੇ ਹੋਏ ਕੰਮ ਦੀ ਨਿਪੁੰਨਤਾ ਵਿਚ ਵਾਧਾ ਕੀਤਾ ਜਾ ਸਕੇ|
ਮੀਟਿੰਗ ਦੋਰਾਨ ਪੀ.ਆਰ.ਟੀ.ਸੀ ਦੇ 01.04.2017 ਤੋ 30.09.2017 ਤੱਕ ਦੀ ਕਾਰਗੁਜਾਰੀ ਦੀ ਵਿਸਥਾਰ ਪੂਰਵਕ ਵਿਚਾਰ ਕੀਤਾ ਗਿਆ|
ਸ੍ਰੀ ਐਮ.ਐਸ ਨਾਰੰਗ, ਆਈ.ਏ.ਐਸ ਮੈਨਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ ਨੇ ਬੋਰਡ ਮੈਬਰਾਂ ਦੱਸਿਆ ਕਿ ਉਪਰੋਕਤ ਸਮੇਂ ਦੌਰਾਨ ਪੀ.ਆਰ.ਟੀ.ਸੀ ਵਲੋ 348.52 ਲੱਖ ਦਾ ਉਪਰੇਟਿੰਗ ਮੁਨਾਫਾ ਕਮਾਇਆ ਜਦੋ ਕਿ ਪਿਛਲੇ ਸਾਲ ਇਸ ਸਮੇਂ ਦੋਰਾਨ ਪੀ.ਆਰ.ਟੀ.ਸੀ. 278.65 ਲੱਖ ਰੁਪਏ ਦਾ ਉਪਰੇਟਿੰਗ ਘਾਟਾ ਪਿਆ ਸੀ|
ਇਸੇ ਤੋਂ ਇਲਾਵਾ ਆਇਲ ਕੰਪਨੀਆਂ ਵਲੋ ਪੀ.ਆਰ.ਟੀ.ਸੀ ਦੇ ਡਿਪੂਆਂ/ਬੱਸ ਸਟੈਡਾਂ ਤੇ ਰਿਟੇਲ ਆਉਟਲੈਟ ਸਥਾਪਤ ਕਰਨ ਸਬੰਧੀ ਵਿਚਾਰ ਕੀਤਾ ਗਿਆ ਅਤੇ ਮੈਸ਼ਰਜ਼ ਸਪਿਰਿਟ ਗਲੋਬਲ , ਨਵੀ ਦਿੱਲੀ ਵਲੋ ਪਟਿਆਲਾ ਵਿਖੇ ਨਵੇ ਬੱਸ ਸਟੈਂਡ ਦੀ ਉਸਾਰੀ ਸਬੰਧੀ ਪੇਸ਼ ਕੀਤੀਆਂ ਗਈਆਂ ਦੋ (2) ਤਜ਼ਵੀਜ਼ਾਂ ਤੇ ਅੰਤਿਮ ਫੈਸਲਾ ਲੈਣ ਲਈ ਬੋਰਡ ਵਲੋ ਚੇਅਰਮੈਨ ਅਤੇ ਐਮ.ਡੀ ਪੀ.ਆਰ.ਟੀ.ਸੀ ਨੂੰ ਅਧਿਕਾਰਤ ਕੀਤਾ ਗਿਆ ਕਿ ਉਹ ਸਰਕਾਰ ਨਾਲ ਇਸ ਸਬੰਧੀ ਮਾਮਲਾ ਉਠਾ ਕੇ ਅਗਲੀ ਲੋੜੀਦੀ ਕਾਰਵਾਈ ਕਰਨ|