ਸਰਾਉ ਹੋਟਲ ਦੇ ਮਾਲਿਕ ਨੇ ਕੀਤਾ ਪਤਨੀ ਦਾ ਕਤਲ, ਛੇ ਗੋਲੀਆਂ ਮਾਰੀਆਂ
ਐਸ ਏ ਐਸ ਨਗਰ, 28 ਅਕਤੂਬਰ : ਇਕ ਸਨਸਨੀਖੇਜ ਘਟਨਾ ਦੌਰਾਨ ਸਰਾਓ ਹੋਟਲ ਮੋਹਾਲੀ ਦੇ ਮਾਲਿਕ ਨਿਰੰਕਾਰ ਸਿੰਘ ਨੇ ਪਤਨੀ ਨਾਲ ਬਹਿਸ ਤੋੰ ਬਾਅਦ ਉਸਦੀ ਗੋਲੀਆਂ ਮਾਰ ਕੇ ਹਤਿਆ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨਿਰੰਕਾਰ ਸਿੰਘ ਆਪਣੀ ਪਤਨੀ ਨਾਲ ਕਾਰ ਵਿਚ ਪੀ ਜੀ ਆਈ ਜਾ ਰਿਹਾ ਸੀ। ਜਦੋੰ ਉਹ ਮਾਨਵ ਮੰਗਲ ਸਕੂਲ ਨੇੜੇ ਪੁੱਜੇ ਤਾਂ ਉਹਨਾਂ ਦੀ ਕਾਰ ਵਿਚ ਹੀ ਕਿਸੇ ਗੱਲ ਤੇ ਬਹਿਸ ਹੋਈ। ਇਸ ਤੋਂ ਗ਼ੁੱਸੇ ਵਿਚ ਆਏ ਨਿਰੰਕਾਰ ਸਿੰਘ ਨੇ ਆਪਣੀ ਪਿਸਤੌਲ ਕੱਢ ਕੇ ਇਕ ਯੋਨ ਬਾਅਦ ਇਕ ਛੇ ਗੋਲੀਆਂ ਆਪਣੀ ਪਤਨੀ ਨੂੰ ਮਾਰੀਆਂ। ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪਤਨੀ ਨੂੰ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਨਿਰੰਕਾਰ ਸਿੰਘ ਉਥੇ ਹੀ ਖੜ੍ਹਾ ਰਿਹਾ। ਪੁਲਿਸ ਨੇ ਮੌਕੇ ਤੇ ਪੁੱਜ ਕੇ ਉਸਨੂੰ ਗਿਰਫ਼ਤਾਰ ਕੀਤਾ ਅਤੇ ਫੇਜ਼ 11 ਦੇ ਥਾਣੇ ਲੈ ਗਈ। ਘਟਨਾ ਵਾਲੀ ਥਾਂ ਤੇ ਪੁੱਜੇ ਐਸ ਐਸ ਪੀ ਮੋਹਾਲੀ ਨੇ ਮੌਕੇ ਦਾ ਜਾਇਜਾ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।