ਮੈਡੀਕਲ ਕੈਂਪ ਲਗਾਇਆ
ਐਸ ਏ ਐਸ ਨਗਰ : ਸਮਾਜ ਸੇਵੀ ਸੰਸਥਾ ਫਾਈਟ ਫਾਰ ਹਿਊਮਨ ਰਾਈਟਸ ਵਲੋਂ ਗੁਰਦੁਆਰਾ ਸਾਹਿਬ ਪਿੰਡ ਮਿਲਖ ਜਿਲਾ ਐਸ ਏ ਐਸ ਨਗਰ ਵਿੱਚ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਸਪੋਰਟਸ ਕਲੱਬ ਪਿੰਡ ਮਿਲਖ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਸ੍ਰ. ਜਸਵੀਰ ਸਿੰਘ ਨੇ ਦਸਿਆ ਕਿ ਇਸ ਕੈਂਪ ਵਿੱਚ ਮਾਹਿਰ ਡਾ. ਮੁਨੀਸ਼ ਚੌਧਰੀ, ਮੁਨੀਸ਼ ਕੁਮਾਰ , ਡਾ. ਸੰਤੋਸ਼ ਯਾਦਵ ਅਤੇ ਡਾ. ਜਤਿੰਦਰ ਨੇ 200 ਦੇ ਕਰੀਬ ਮਰੀਜਾਂ ਦੀ ਜਾਂਚ ਕੀਤੀ | ਇਸ ਮੌਕੇ ਸੰਸਥਾ ਵਲੋਂ ਮਰੀਜਾਂ ਨੂੰ ਮੁਫਤ ਦਵਾਈਆਂ ਵੀ ਦਿਤੀਆਂ ਗਈਆਂ|
ਇਸ ਮੌਕੇ ਸੰਸਥਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੈਣੀ, ਮੁੱਖ ਸਕੱਤਰ ਜਸਬੀਰ ਸਿੰਘ, ਪ੍ਰੈਸ ਸਕੱਤਰ ਰਛਪਾਲ ਸਿੰਘ, ਪੰਜਾਬ ਪ੍ਰਧਾਨ ਕੁਲਦੀਪ ਸਿੰਘ ਭਿੰਡਰ, ਕੈਸ਼ੀਅਰ ਗੁਰਮੀਤ ਕੌਰ, ਸ਼ਰਨਪਰੀਤਸਿੰਘ, ਸਰਬਜੀਤ ਸਿੰਘ ਅਤੇ ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ, ਵਾਈਸ ਪ੍ਰਧਾਨ ਗੁਰਜੀਤ ਸਿੰਘ, ਗੁਰਬਚਨ ਸਿੰਘ ਮੁੱਖ ਸਕੱਤਰ, ਗੁਰਜੰਟ ਸਿੰਘ, ਸਰਪੰਚ ਬੀਬੀ ਸਤਨਾਮ ਕੌਰ, ਬਲਜੀਤ ਸਿੰਘ, ਮੇਵਾ ਸਿੰਘ, ਸੁਖਵਿੰਦਰ ਸਿੰਘ ਤੇ ਹੋਰ ਮੈਂਬਰ ਹਾਜਿਰ ਸਨ|