September 9, 2024
#ਪੰਜਾਬ #ਪ੍ਰਮੁੱਖ ਖ਼ਬਰਾਂ #ਭਾਰਤੀ ਡਾਇਸਪੋਰਾ

ਬੋਰਡ ਦੇ ਤਿੰਨ ਦਿਨਾਂ ਖੇਤਰ ਪੱਧਰੀ ਵਿੱਦਿਅਕ ਮੁਕਾਬਲੇ 24 ਤੋਂ ਸ਼ੁਰੂ 

ਐੱਸ.ਏ.ਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੈੱ੍ਰਸ ਨੂੰ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਦੱਸਿਆ ਗਿਆ ਹੈ ਕਿ ਬੋਰਡ ਵੱਲੋਂ ਚਾਰ ਖੇਤਰਾਂ (ਪਟਿਆਲਾ, ਬਠਿੰਡਾ, ਜਲੰਧਰ, ਅੰਮ੍ਰਿਤਸਰ) ਵਿੱਚ ਖੇਤਰ ਪੱਧਰੀ ਸਹਿ  ਅਕਾਦਮਿਕ ਵਿੱਦਿਅਕ ਮੁਕਾਬਲੇ ਕੱਲ੍ਹ ਤੋਂ ਸ਼ੁਰੂ ਹੋ ਰਹੇ ਹਨ| ਬੋਰਡ ਦੇ ਬੁਲਾਰੇ ਨੇ ਦੱਸਿਆ ਕਿ 24 ਅਕਤੂਬਰ ਨੂੰ ਪ੍ਰਾਇਮਰੀ ਵਰਗ , 25 ਅਕਤੂਬਰ ਨੂੰ ਮਿਡਲ ਵਰਗ ਅਤੇ 26 ਅਕਤੂਬਰ ਨੂੰ ਸੈਕੰਡਰੀ ਵਰਗ ਮੁਕਾਬਲੇ ਕਰਵਾਏ ਜਾ ਰਹੇ ਹਨ| ਅੰਮ੍ਰਿਤਸਰ ਖੇਤਰ ‘ਚ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ, ਪਠਾਨਕੋਟ,  ਬਠਿੰਡਾ ਖੇਤਰ ‘ਚ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਮਾਨਸਾ, ਫਾਜਿਲਕਾ, ਸ਼੍ਰੀ ਮਕਤਸਰ ਸਾਹਿਬ,  ਪਟਿਆਲਾ ਖੇਤਰ ‘ਚ  ਪਟਿਆਲਾ, ਫਤਿਹਗੜ੍ਹ ਸਾਹਿਬ, ਐਸ. ਏ . ਐਸ ਨਗਰ, ਰੋਪੜ, ਸੰਗਰੂਰ ਅਤੇ ਜਲੰਧਰ ਖੇਤਰ ‘ਚ  ਜਲੰਧਰ, ਲੁਧਿਆਣਾ, ਮੋਗਾ, ਬਰਨਾਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਸ਼ਾਮਲ ਹਨ|
ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਾਇਮਰੀ ਵਰਗ (ਪਹਿਲੀ ਤੋਂ ਪੰਜਵੀਂ) ਮਿਡਲ ਵਰਗ (ਛੇਵੀਂ ਤੋਂ ਅੱਠਵੀਂ) ਅਤੇ ਸੈਕੰਡਰੀ ਵਰਗ (ਨੌਵੀਂ ਤੋਂ ਬਾਰ੍ਹਵੀਂ ) ਦੇ ਮੁਕਾਬਲਿਆਂ ‘ਚ ਸ਼ਬਦ ਗਾਇਨ, ਭਾਸ਼ਨ, ਸੁੰਦਰ ਲਿਖਾਈ, ਚਿਤਰਕਲਾ, ਸੋਲੋ ਡਾਂਸ, ਲੋਕ ਗੀਤ/ਗੀਤ, ਆਮ ਗਿਆਨ, ਕਵੀਸ਼ਰੀ, ਵਾਰ ਗਾਇਨ, ਕਵਿਤਾ ਉਚਾਰਨ, ਭੰਗੜਾ (ਮੁੰਡਿਆਂ ਲਈ) ਗਿੱਧਾ ਕੁੜੀਆਂ ਲਈ ਇਕਾਂਗੀ , ਗਤਕਾ ਮੁੰਡਿਆਂ ਲਈ, ਗਤਕਾ ਕੁੜੀਆਂ ਲਈ ਲੰਮੀ ਹੇਕ ਵਾਲੇ ਗੀਤ ਕੇਵਲ ਕੁੜੀਆਂ ਲਈ ਆਦਿ ਮੁਕਾਬਲੇ ਕਰਵਾਏ ਜਾ ਰਹੇ ਹਨ|
ਖੇਤਰ ਪੱਧਰ ਦੇ ਮੁਕਾਬਲਿਆਂ ਵਿੱਚ ਗਤਕਾ ਅਤੇ ਇਕਾਂਗੀ ਮੁਕਾਬਲੇ ਜੋ ਸੈਕੰਡਰੀ ਪੱਧਰ ਦੇ ਹਨ, ਪ੍ਰਾਇਮਰੀ-ਵਰਗ ਦੇ ਮੁਕਾਬਲਿਆਂ ਵਾਲੇ ਦਿਨ (ਮੁਕਾਬਲਿਆਂ ਦੇ ਪਹਿਲੇ ਦਿਨ ਮਿਤੀ 24-10-2017) ਨੂੰ ਕਰਵਾਏ ਜਾਣਗੇ|