February 5, 2025
#ਪੰਜਾਬ #ਪ੍ਰਮੁੱਖ ਖ਼ਬਰਾਂ

ਬੀਰ ਦਵਿੰਦਰ ਸਿੰਘ ਹੋਏ ਮੋਹਾਲੀ ਅਦਾਲਤ ਵਿਚ ਪੇਸ਼, ਅੰਮ੍ਰਿਤਸਰ ਇਮਪਰੁਵਮੈਂਟ ਟਰੱਸਟ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ

ਬੀਰ ਦਵਿੰਦਰ ਸਿੰਘ ਹੋਏ ਮੋਹਾਲੀ ਅਦਾਲਤ ਵਿਚ ਪੇਸ਼, ਅੰਮ੍ਰਿਤਸਰ ਇਮਪਰੁਵਮੈਂਟ ਟਰੱਸਟ ਮਾਮਲੇ ਦੀ ਜਾਂਚ ਨਿਰਪੱਖ ਏਜੰਸੀ ਤੋਂ ਕਰਵਾਉਣ ਦੀ ਮੰਗ
ਐਸ ਏ ਐਸ ਨਗਰ, 29 ਨਵੰਬਰ : ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਅੱਜ ਅਮ੍ਰਿਤਸਰ ਇਮਪਰੁਵਮੈਂਟ ਟਰਸਟ ਘੁਟਾਲਾ ਮਾਮਲੇ ਵਿਚ ਮੋਹਾਲੀ ਅਦਾਲਤ ਵਿਚ ਪੇਸ਼ ਹੋਏ। ਉਨ੍ਹਾਂ ਨੇ ਇਸ ਮਾਮਲੇ ਵਿਚ ਧਿਰ ਬਣਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੋਇਆ ਹੈ।
ਇਸ ਸਬੰਧੀ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਅਦਾਲਤ ਵਿਚ ਦਿੱਤੀ ਅਰਜ਼ੀ ਸਰਕਾਰ ਤੇ ਵਿਜੀਲੈਂਸ ਦੇ ਗਲ਼ੇ ਦੀ ਹੱਡੀ ਬਣ ਗਈ ਹੈ ਅਤੇ ਦੋਹਾਂ ਕੋਲ਼ੋਂ ਅਦਾਲਤ ਵਿਚ ਜਵਾਬ ਦਿੰਦਿਆਂ ਨਹੀਂ ਬਣ ਰਿਹਾ। ਉਨ੍ਹਾ ਕਿਹਾ ਕਿ ਵਿਜੀਲੈਂਸ ਨੇ ਇਸ ਮਾਮਲੇ ਵਿਚ ਇਕ ਮਹੀਨੇ ਦਾ ਸਮਾਂ ਮੰਗਿਆ ਸੀ ਪਰ ਅਦਾਲਤ ਨੇ ਅਗਲੀ ਸੁਣਵਾਈ 16 ਦਸੰਬਰ ਦੀ ਰੱਖੀ ਹੈ। ਉਨ੍ਹਾ ਕਿਹਾ ਕਿ ਇਸ ਮਾਮਲੇ ਬਾਰੇ ਜਦੋਂ 12ਵੀਂ, 13ਵੀਂ ਤੇ 14ਵੀਂ ਵਿਧਾਨਸਭਾ ਵਿਚ ਕੋਈ ਜਵਾਬ ਨਸ਼ਈ ਦਿੱਤਾ ਗਿਆ ਤਾਂ ਹੁਣ ਇਕ ਮਹੀਨੇ ਵਿਚ ਕੌਣ ਜ਼ਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਖ਼ੁਦ ਮੁੱਖ ਮੰਤਰੀ ਹਨ ਤੇ
ਵਿਜੀਲੈਂਸ ਮੁੱਖ ਮੰਤਰੀ ਨੂੰ ਹੀ ਜਵਾਬਦੇਹ ਹੈ ਇਸਲਈ ਇਸ ਮਾਮਲੇ ਦੀ ਜਾਂਚ ਕੀੜੇ ਹੋਰ ਏਜੇਂਸੀ ਤੋਂ ਕਰਵਾਈ ਜਾਵੇ ਜੋ ਮੁੱਖ ਮੰਤਰੀ ਨੂੰ ਜਵਾਬਦੇਹ ਨਾ ਹੋਵੇ।