Tiger Shroff will live his dream of Spiderman in the upcoming film Student of the year-2
ਸਟੂਡੈਂਟ ਆਫ ਦ ਈਅਰ 2 ਵਿੱਚ ਟਾਈਗਰ ਸ਼ਰਾਫ ਦੀ ਸਪਾਇਡਰਮੈਨ ਬਨਣ ਦੀ ਤਮੰਨਾ ਹੋਵੇਗੀ ਪੂਰੀ
ਨਵੀਂ ਦਿੱਲੀ| ਟਾਈਗਰ ਸ਼ਰਾਫ ਛੇਤੀ ਹੀ ਸਪਾਇਡਰਮੈਨ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ| ਧਰਮਾ ਪ੍ਰੋਡਕਸ਼ਨ ਨਾਲ ਪਹਿਲੀ ਵਾਰ ਕੰਮ ਕਰ ਰਹੇ ਟਾਈਗਰ ਸ਼ਰਾਫ ਇਸ ਫਿਲਮ ਵਿੱਚ ਦੋ ਡੈਬਿਊਟੈਂਟ ਹਸੀਨਾਵਾਂ ਤਾਰਾ ਸੁਤਾਰਿਆ ਅਤੇ ਅਨੰਨਿਆ ਪੰਡਿਤ ਦੇ ਨਾਲ ਨਜ਼ਰ ਆਉਣਗੇ |
ਸੂਤਰਾਂ ਦੇ ਮੁਤਾਬਕ ਟਾਈਗਰ ਸਟੂਡੈਂਟ ਆਫ ਦ ਈਅਰ 2 ਵਿੱਚ ਸਪਾਇਡਮੈਨ ਦੇ ਅਵਤਾਰ ਵਿੱਚ ਨਜ਼ਰ ਆ ਸਕਦੇ ਹਨ| ਹਾਲਾਂਕਿ, ਅਜਿਹਾ ਨਹੀਂ ਕਿ ਪੂਰੀ ਫਿਲਮ ਵਿੱਚ ਉਹ ਸਪਾਇਡਰਮੈਨ ਬਣੇ ਘੁੰਮਦੇ ਫਿਰਨਗੇ, ਸਗੋਂ ਸੂਤਰਾਂ ਦੀ ਮੰਨੀਏ ਤਾਂ ਇਸ ਫਿਲਮ ਦੇ ਇੱਕ ਗਾਣੇ ਵਿੱਚ ਉਹ ਇਸ ਅਵਤਾਰ ਵਿੱਚ ਨਜ਼ਰ ਆਉਣਗੇ |
ਸਪਾਇਡਰਮੈਨ ਟਾਈਗਰ ਦਾ ਪਸੰਦੀਦਾ ਸੁਪਰਹੀਰੋ ਹੈ ਅਤੇ ਆਪਣੇ ਗਾਣੇ ਵਿੱਚ ਉਹ ਆਪਣੇ ਇਸ ਚਹੇਤੇ ਕੈਰਕਟਰ ਨੂੰ ਟ੍ਰਿਬਿਊਟ ਦੇ ਕੇ ਬੇਹੱਦ ਖੁਸ਼ ਹੈ| ਤੁਹਾਨੂੰ ਦੱਸ ਦੇਈਏ ਕਿ ਟਾਈਗਰ ਸ਼ਰਾਫ ਨੇ ਹਾਲੀਵੁਡ ਫਿਲਮ ਸਪਾਇਡਰ ਮੈਨ : ਹੋਮਕਮਿੰਗ ਦੇ ਹਿੰਦੀ ਸੰਸਕਰਣ ਵਿੱਚ ਆਪਣੀ ਅਵਾਜ ਦਿੱਤੀ ਸੀ| ਉਸ ਵਕਤ ਟਾਈਗਰ ਨੇ ਕਿਹਾ ਸੀ ਕਿ ਜੇਕਰ ਹਾਲੀਵੁਡ ਵਿੱਚ ਉਨ੍ਹਾਂ ਨੂੰ ਸਪਾਇਡਰ ਮੈਨ ਦੀ ਭੂਮਿਕਾ ਮਿਲ ਜਾਵੇ ਤਾਂ ਫਿਲਮ ਬਣਾਉਣ ਵਾਲਿਆਂ ਦਾ ਬਜਟ ਜ਼ਿਆਦਾ ਨਹੀਂ ਹੋਵੇਗਾ ਕਿਉਂਕਿ ਉਹ ਆਪਣੇ ਆਪ ਸਪਾਇਡਰ ਮੈਨ ਵਾਂਗ ਸਭ ਕੁੱਝ ਕਰ ਲੈਂਦੇ ਹਨ|