Mother of two, fled with boyfriend taking cash and gold
1.25 ਲੱਖ ਨਕਦੀ ਅਤੇ 5 ਤੋਲੇ ਸੋਨਾ ਲੈ ਕੇ ਪ੍ਰੇਮੀ ਨਾਲ ਭੱਜੀ ਦੋ ਬੱਚਿਆਂ ਦੀ ਮਾਂ
ਚੰਡੀਗੜ੍ਹ| ਪੰਜਾਬ ਦੇ ਮੋਗੇ ਥਾਨਾ ਸਿਟੀ ਸਾਉਥ ਇਲਾਕੇ ਵਿੱਚ ਆਪਣੇ ਪੇਕੇ ਆਈ ਔਰਤ ਘਰੋਂ 1.25 ਲੱਖ ਦੀ ਨਗਦੀ ਅਤੇ 5 ਤੋਲੇ ਸੋਨਾ ਲੈ ਕੇ ਪ੍ਰੇਮੀ ਨਾਲ ਫਰਾਰ ਹੋ ਗਈ| ਔਰਤ ਦੇ ਪਿਤਾ ਦੀ ਸ਼ਿਕਾਇਤ ਤੇ ਥਾਣਾ ਸਿਟੀ ਸਾਉਥ ਪੁਲਿਸ ਨੇ ਔਰਤ, ਉਸਦੇ ਪ੍ਰੇਮੀ ਅਤੇ ਪੰਜ ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ| ਇਸ ਔਰਤ ਦੇ ਦੋ ਬੱਚੇ ਵੀ ਹਨ|
ਪੁਲਿਸ ਅਨੁਸਾਰ ਔਰਤ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੀ ਧੀ ਕੁੱਝ ਦਿਨ ਪਹਿਲਾਂ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੇ ਘਰ ਆਈ ਸੀ| ਉਸਦਾ ਵਿਕਰਮ ਸਿੰਘ ਵਾਸੀ ਖੰਨਾ ਨਾਲ ਪਿਆਰ ਦਾ ਚੱਕਰ ਸੀ| ਵਿਕਰਮ ਆਪਣੀ ਭੈਣ ਦੇ ਘਰ ਮੋਗਾ ਵਿੱਚ ਹੀ ਰਹਿੰਦਾ ਸੀ |
ਜਦੋਂ ਉਹ ਪੇਕੇ ਆਈ ਤਾਂ ਵਿਕਰਮ ਨੇ ਉਸਨੂੰ ਉਸਨੂੰ ਬਹਿਲਾ ਫੁਸਲਾ ਲਿਆ ਅਤੇ 22 ਅਗਸਤ ਦੀ ਰਾਤ ਨੂੰ ਉਹ ਘਰੋਂ 1.25 ਲੱਖ ਰੁਪਏ ਦੀ ਨਗਦੀ ਅਤੇ 5 ਤੋਲੇ ਸੋਨਾ ਚੋਰੀ ਕਰਕੇ ਫਰਾਰ ਹੋ ਗਏ |