Barish Ka Toofan in Mohali, Wild Wild Clouds Ready to Burst
ਮੁਹਾਲੀ ਵਿੱਚ ਅੱਜ ਸਵੇਰ ਤੋਂ ਹੀ ਤੇਜ਼ ਬਰਸਾਤ ਨੇ ਆਮ ਜਨ ਜੀਵਨ ਨੂੰ ਅਸਤ ਵਿਅਸਤ ਕਰਕੇ ਰੱਖ ਦਿੱਤਾ
ਇਸ ਦੌਰਾਨ ਸਾਡੇ ਛਾਇਆਕਾਰ ਨੇ ਬੱਦਲਾਂ ਦੀਆਂ ਤਸਵੀਰਾਂ ਲਈਆਂ ਜੋ ਕੇ ਵਰਸਣ ਲਈ ਤਿਆਰ ਬਰ ਤਿਆਰ ਦਿਖਾਈ ਦਿੰਦੇ ਹਨ ਅਤੇ ਮੁਹਾਲੀ ਵਿੱਚ ਬਰਸਾਤ ਨਾਲ ਤਰਥੱਲੀ ਮਚਾ ਦੀ ਤਿਆਰੀ ਵਿੱਚ ਹਨ
ਸਿਰ ਤੋਂ ਚੱਲਦੀ ਬਾਰਿਸ਼ ਨਾਲ ਨਾ ਸਿਰਫ਼ ਮੁਹਾਲੀ ਦੀਆਂ ਸੜਕਾਂ ਤੇ ਟ੍ਰੈਫਿਕ ਬਹੁਤ ਘੱਟ ਸੀ
ਲੋਕ ਘਰੋਂ ਨਿਕਲਣ ਤੋਂ ਗੁਰੇਜ਼ ਕਰਦੇ ਹੀ ਦਿਖਾਈ ਦਿੱਤੇ
ਤਸਵੀਰ ਵਿੱਚ ਦੇਖੋ ਪਾਣੀ ਨਾਲ ਲਬਾਲਬ ਭਰੇ ਹੋਏ ਬੱਦਲ ਜੋ ਕਿ ਬਰਸਣ ਲਈ ਤਿਆਰ ਹਨ
ਨਾ ਸਿਰਫ਼ ਮੁਹਾਲੀ ਦੀਆਂ ਸੜਕਾਂ ਤੇ ਥਾਂ ਥਾਂ ਤੇ ਪਾਣੀ ਖੜ੍ਹਾ ਦਿਖਾਈ ਦਿੱਤਾ ਸਗੋਂ ਨੀਵੇਂ ਇਲਾਕਿਆਂ ਵਿੱਚ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ
ਗਲੀਆਂ ਵਿਚ ਵੀ ਪਾਣੀ ਨਦੀ ਵਾਂਗ ਚੱਲਦਾ ਰਿਹਾ