Climate Change will result in hotter air
ਜਲਵਾਯੂ ਤਬਦੀਲੀ ਗਰਮ ਹਵਾਵਾਂ ਦੇ ਰੂਪ ’ਚ ਦੇਖਣ ਨੂੰ ਮਿਲੇਗੀ
ਸੰਯੁਕਤ ਰਾਸ਼ਟਰ – ਹੁਣ ਗਰਮ ਹਵਾਵਾਂ ਮਨੁੱਖੀ ਆਬਾਦੀ ਨੂੰ ਪ੍ਰੇਸ਼ਾਨ ਕਰਨਗੀਆਂ। ਮਨੁੱਖ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਕਾਰਨ ਹੋ ਰਹੀ ਜਲਵਾਯੂ ਤਬਦੀਲੀ ਹੁਣ ਨਵੇਂ ਰੂਪ ’ਚ ਦੇਖਣ ਨੂੰ ਮਿਲੇਗੀ । ਮਾਹਿਰਾਂ ਨੇ ਇਹ ਚਿਤਾਵਨੀ ਦਿੱਤੀ ਹੈ।
ਯੂਨੀਵਰਸਿਟੀ ਕੈਥੋਲਿਕ ਡੀ ਲੋਵੇਨ ਦੇ ਇੰਸਟੀਚਿਊਟ ਆਫ ਹੈਲਥ ਐਂਡ ਸੋਸਾਇਟੀ ਦੀ ਵਿਗਿਆਨਕ ਦੇਬਾਰਾਤੀ ਗੁਹਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਗਰਮ ਹਵਾਵਾਂ ਇਕ ਵਿਸਫੋਟ ਦੇ ਰੂਪ ’ਚ ਉਭਰਕੇ ਸਾਹਮਣੇ ਆਉਣਗੀਆਂ। ਗਰੀਬ ਦੇਸ਼ਾਂ ’ਤੇ ਇਸ ਦਾ ਜ਼ਿਆਦਾ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਨੂੰ ਵੀ ਧਿਆਨ ’ਚ ਰੱਖਣਾ ਹੋਵੇਗਾ ਕਿ ਤਾਪਮਾਨ ਪ੍ਰਤੀ ਮਨੁੱਖੀ ਸਰੀਰ ਦੀ ਇਕ ਬਰਦਾਸ਼ਤ ਹੱਦ ਕਿੰਨੀ ਹੁੰਦੀ ਹੈ ਅਤੇ ਮੌਸਮੀ ਸਰਗਰਮੀ ਨਾਲ ਅਵਿਕਸਤ ਦੇਸ਼ਾਂ ਦੀ ਗਰੀਬ ਜਨਤਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਆਉਣ ਵਾਲੇ ਸਾਲਾਂ ’ਚ ਲੂਅ ਤੋਂ ਬਚਾਅ ਦੇ ਕਾਰਗਰ ਤਰੀਕੇ ਲੱਭਣੇ ਹੋਣਗੇ।