January 15, 2025
#ਦੇਸ਼ ਦੁਨੀਆਂ

ਭਾਰਤੀ ਮੂਲ ਦੇ ਪ੍ਰਮੋਦ ਪਟੇਲ ਨੂੰ ਵ੍ਹਾਈਟ ਹਾਊਸ ਚ ਮਿਲਿਆ ਅਹਿਮ ਅਹੁਦਾ

ਵਾਸ਼ਿੰਗਟਨ – ਭਾਰਤੀ ਮੂਲ ਦੇ ਅਮਰੀਕੀ ਵਕੀਲ ਕਸ਼ਯਪ ਪ੍ਰਮੋਦ ਪਟੇਲ ਨੂੰ ਵ੍ਹਾਈਟ ਹਾਊਸ ‘ਚ ਅੱਤਵਾਦੀ ਰੋਕੂ ਨਾਲ ਸਬੰਧਿਤ ਇਕ ਅਹਿਮ ਅਹੁਦੇ ‘ਤੇ ਨਿਯੁਕਤ ਕੀਤਾ ਗਿਆ ਹੈ। ਪਟੇਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਡੇ ਸਮਰਥਕਾਂ ‘ਚੋਂ ਇਕ ਹਨ। ਪਟੇਲ ਨੂੰ ਵ੍ਹਾਈਟ ਹਾਊਸ ‘ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ. ਐੱਸ. ਸੀ.) ਦੇ ਅੱਤਵਾਦ ਰੋਕੂ ਡਾਇਰੈਕਟੋਕਰੇਟ ‘ਚ ਉੱਚ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।38 ਸਾਲਾ ਪਟੇਲ ਇਸ ਤੋਂ ਪਹਿਲਾਂ ਹਾਊਸ ਪਰਮਾਨੈਂਟ ਸੈਲੇਕਟ ਕਮੇਟੀ ‘ਚ ਅਹਿਮ ਅਹੁਦੇ ‘ਤੇ ਰਹਿ ਚੁੱਕੇ ਹਨ। ਹਾਲਾਂਕਿ ਵ੍ਹਾਈਟ ਹਾਊਸ ਨੇ ਇਸ ਖਬਰ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਪਟੇਲ ਦਾ ਜਨਮ ਨਿਊਯਾਰਕ ‘ਚ ਹੋਇਆ ਅਤੇ ਉਨ੍ਹਾਂ ਦੇ ਸਬੰਧ ਗੁਜਰਾਤ ਨਾਲ ਜੁੜੇ ਹੋਏ ਹਨ। ਹਾਲਾਂਕਿ ਉਨ੍ਹਾਂ ਦੇ ਮਾਤਾ-ਪਿਤਾ ਪੂਰਬੀ ਅਫਰੀਕਾ ਮਤਲਬ ਉਨ੍ਹਾਂ ਦੀ ਮਾਂ ਤੰਜ਼ਾਨੀਆ ਤੋਂ ਹੈ ਅਤੇ ਪਿਤਾ ਯੂਗਾਂਡਾ ਤੋਂ ਹਨ।