December 8, 2024
#ਭਾਰਤ

ਪੁਲਿਸ ਤੇ ਨਕਸਲੀਆਂ ਵਿਚਕਾਰ ਮੁਕਾਬਲੇ ‘ਚ 7 ਨਕਸਲੀ ਢੇਰ

ਰਾਜਨਾਂਦਗਾਂਵ – ਰਾਜਨਾਂਦਗਾਂਵ ‘ਚ ਪੁਲਿਸ ਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ‘ਚ 7 ਨਕਸਲੀ ਮਾਰੇ ਗਏ ਹਨ। ਇਸ ਦੌਰਾਨ ਪੁਲਿਸ ਨੇ ਸਰਚ ਮੁਹਿੰਮ ਚਲਾਈ। ਪੁਲਿਸ ਨੂੰ ਨਕਸਲੀਆਂ ਦੀਆਂ ਲਾਸ਼ਾਂ ਕੋਲੋਂ ਏ.ਕੇ-47, 303 ਰਾਈਫਲ, ਨਕਸਲੀ ਸਾਹਿਤ, 12 ਬੋਰ ਬੰਦੂਕ ਆਦਿ ਸਾਮਾਨ ਬਰਾਮਦ ਹੋਇਆ ਹੈ। ਥਾਣਾ ਬਾਗਨਦੀ ਤੇ ਬੇਰਤਲਾਵ ਵਿਚਕਾਰ ਮਹਾਰਾਸ਼ਟਰ ਸਰਹੱਦ ਨਜ਼ਦੀਕ ਸ਼ੇਰਪੁਰ ਤੇ ਸੀਤਾਗੋਟਾ ਦੀਆਂ ਪਹਾੜੀਆਂ ‘ਚ ਮਾਊਵਾਦੀਆਂ ਦੀ ਸੂਚਨਾ ‘ਤੇ ਜ਼ਿਲ੍ਹਾ ਹਲ, ਡੀਆਰਜੀ ਤੇ ਸੀਏਐੱਫ ਦੀ ਪਾਰਟੀ ਰਵਾਨਾ ਕੀਤੀ ਗਈ ਸੀ। ਜਿੱਥੇ ਅੱਜ ਸਵੇਰੇ 8 ਵਜੇ ਮਾਊਵਾਦੀਆਂ ਦੇ ਨਾਲ ਮੁਕਾਲਬਾ ਹੋਇਆ।