ਆਰੀਅਨਜ਼ ਗਰੁੱਪ ਵਿੱਚ ”ਤੀਜ਼” ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਗਿਆ
ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ ਵਿੱਚ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ। ਇਸ ਮੌਕੇ ਤੇ ਸਟਾਫ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਰੰਗਾਂਰੰਗ ਗਤੀਵਿਧੀਆਂ ਵਿੱਚ ਹਿੱਸਾ ਲਿਆ।ਕੁੜੀਆਂ ਨੇ ਇਸ ਮੋਕੇ ਤੇ ਪੰਜਾਬੀ ਬੋਲੀਆਂ ਪਾਇਆਂ ਅਤੇ ਗਿੱਧਾ ਪਾਇਆ। ਕੁੜੀਆਂ ਨੇ ਰਵਾਇਤੀ ਰੰਗੀਨ ਪਹਿਰਾਵਾ ਪਾਇਆ ਹੋਇਆ ਸੀ ਅਤੇ ਪੰਜਾਬੀ ਗੀਤਾਂ ਤੇ ਖੂਬ ਨਾਚ ਕੀਤਾ।ਆਰੀਅਨਜ਼ ਗਰੁੱਪ ਦੀ ਡਾਇਰੇਕਟਰ, ਡਾ. ਰਮਨ ਰਾਣੀ ਗੁਪਤਾ ਨੇ ਤੀਜ ਦੇ ਮਹੱਤਤਾ ਦੇ ਬਾਰੇ ਵਿੱਚ ਬੋਲਦੇ ਹੋਏ ਕਿਹਾ ਕਿ ਅਜਿਹੇ ਰਵਾਇਤੀ ਤਿਉਹਾਰਾਂ ਵਿੱਚ ਹਿੱਸਾ ਲੈ ਕੇ ਅਸੀ ਆਪਣੇ ਅਮੀਰ ਸੱਭਿਆਚਾਰਾਂ, ਪਰੰਪਰਾਵਾਂ ਅਤੇ ਵਿਰਾਸਤ ਨਾਲ ਜੁੜੇ ਰਹਿੰਦੇ ਹਾਂ। ਗਿੱਧਾਂ, ਨਾਚ ਅਤੇ ਪੰਜਾਬੀ ਲੋਕ ਨਾਚ ਨੇ ਇਸ ਮੋਕੇ ਨੂੰ ਹੋਰ ਰੰਗੀਨ ਅਤੇ ਅਰਥਪੂਰਨ ਬਣਾ ਦਿੱਤਾ।ਡਾ. ਰਮਨ ਨੇ ਕੁੜੀਆਂ ਦੇ ਜਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਤਿਉਹਾਰ ਨਾ ਸਿਰਫ ਖੁਸ਼ੀ ਪ੍ਰਦਾਨ ਕਰਦੇ ਹਨ ਸਗੋਂ ਇਹ ਰਵਾਇਤੀ ਅਤੇ ਰੀਤੀ ਰਿਵਾਜ਼ ਨੂੰ ਜੀਵਿਤ ਰੱਖਣ ਦਾ ਵੀ ਇੱਕ ਤਰੀਕਾ ਹੈ, ਜੋਕਿ ਇਹਨਾਂ ਦਿਨਾਂ ਵਿੱਚ ਗੁੰਮ ਹੋ ਰਹੇ ਹਨ।