September 5, 2024
#ਖੇਡਾਂ

ਸੁਨੀਲ ਛੇਤਰੀ ਨੂੰ 35ਵੇਂ ਜਨਮ ਦਿਨ ਦੀਆਂ ਵਧਾਈਆਂ

ਵਿਸ਼ਵ ਫੁਟਬਾਲ ਸੰਸਥਾ ਫੀਫਾ ਅਤੇ ਭਾਰਤੀ ਫੁਟਬਾਲ ਜਗਤ ਨੇ ਕਪਤਾਨ ਸੁਨੀਲ ਛੇਤਰੀ ਨੂੰ ਉਸ ਦੇ 35ਵੇਂ ਜਨਮ ਦਿਨ ’ਤੇ ਵਧਾਈ ਦਿੱਤੀ ਹੈ। ਫੀਫਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਲਿਖਿਆ, ‘‘ਭਾਰਤੀ ਫੁਟਬਾਲ ਦਾ ਇੱਕ ਮਹਾਨਾਇਕ ਅੱਜ 35 ਸਾਲ ਦਾ ਹੋ ਗਿਆ ਹੈ। ਸੁਨੀਲ ਛੇਤਰੀ ਨੂੰ ਜਨਮ ਦਿਨ ਦੀ ਵਧਾਈ।’’

ਸਰਬ ਭਾਰਤੀ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਲਿਖਿਆ, ‘‘ਭਾਰਤੀ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੂੰ ਜਨਮ ਦਿਨ ਦੀ ਵਧਾਈ। ਤੁਸੀਂ ਗੋਲ ਕਰਦੇ ਰਹੋ ਅਤੇ ਭਾਰਤ ਲਈ ਮੈਚ ਜਿੱਤਦੇ ਰਹੋ।’’

ਦੇਸ਼ ਲਈ ਸਭ ਤੋਂ ਵੱਧ 111 ਮੈਚ ਖੇਡ ਚੁੱਕਿਆ ਛੇਤਰੀ ਸਭ ਤੋਂ ਵੱਧ ਗੋਲ ਕਰਨ ਵਾਲੇ ਕੌਮਾਂਤਰੀ ਫੁਟਬਾਲਰਾਂ ਵਿੱਚ ਕ੍ਰਿਸਟਿਆਨੋ ਰੋਨਾਲਡੋ (88 ਗੋਲ) ਤੋਂ 17 ਗੋਲ ਪਿੱਛੇ ਹੈ।