ਮੈਂ ਆਪਣੇ ਆਪ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ: ਰਾਜਕੁਮਾਰ ਰਾਓ
ਅਭਿਨੇਤਾ ਰਾਜਕੁਮਾਰ ਰਾਓ ਨੇ ਜਦ ਤੋਂ ਬਾਲੀਵੁੱਡ ਵਿੱਚ ਪੈਰ ਰੱਖਿਆ ਸਭ ਨੂੰ ਆਪਣੀ ਅਦਾਕਾਰੀ ਨਾਲ ਮੋਹਿਆ। ‘ਰਨ’ ਵਿੱਚ ਛੋਟਾ ਰੋਲ ਨਿਭਾਉਣ ਮਗਰੋਂ ‘ਸ਼ਾਹਿਦ’ ਅਤੇ ‘ਨਿਊਟਨ’ ਵਿੱਚ ਮੁੱਖ ਰੋਲ ਅਦਾ ਕਰਨ ਵਾਲੇ ਰਾਜ ਕੁਮਾਰ ਨੇ ਆਪਣਾ ਹਰ ਕਿਰਦਾਰ ਬਾਖੂਬੀ ਨਿਭਾਇਆ। ਉਸ ਦੇ ਹੁਨਰ ਨੂੰ ਕੌਮੀ ਐਵਾਰਡ ਸਮੇਤ ਕਈ ਐਵਾਰਡਾਂ ਨਾਲ ਨਿਵਾਜਿਆ ਗਿਆ ਪਰ ਉਸ ਨੇ ਸਾਦਗੀ ਦਾ ਪੱਲਾ ਨਹੀਂ ਛੱਡਿਆ। ਉਸ ਨੇ ਕਿਹਾ ਕਿ ਜਦ ਦਿਨ ਉਹ ਸਹਿਜਤਾ ਨਾਲ ਕੰਮ ਕਰਨਾ ਛੱਡ ਗਿਆ, ਉਹ ਫਿਲਮੀ ਦੁਨੀਆ ਤੋਂ ਛੁੱਟੀ ਲੈ ਲਵੇਗਾ ਅਤੇ ਪਿੱਛੇ ਹਟ ਜਾਵੇਗਾ। ਰਾਜਕੁਮਾਰ ਨੇ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਚਮੁੱਚ ਆਮ ਇਨਸਾਨ ਹੈ ਅਤੇ ਆਪਣੇ ਆਪ ਨੂੰ ਬਹੁਤਾ ਸੀਰੀਅਸਲੀ ਨਹੀਂ ਲੈਂਦਾ। ਜਿਸ ਦਿਨ ਉਸ ਨੂੰ ਲੱਗਿਆ ਕਿ ਉਹ ਬਦਲ ਰਿਹਾ ਹੈ, ਉਹ ਪਿੱਛੇ ਹਟ ਜਾਵੇਗਾ। ਉਸ ਨੇ ਕਿਹਾ ਕਿ ਉਹ ਪੈਸੇ ਅਤੇ ਸ਼ੋਹਰਤ ਲਈ ਆਪਣੇ ਆਪ ਨੂੰ ਕਦੇ ਨਹੀਂ ਬਦਲੇਗਾ।