February 12, 2025
#ਭਾਰਤ #ਭਾਰਤੀ ਡਾਇਸਪੋਰਾ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸਿਰਸਾ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ

ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਸਿਰਸਾ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ‘ਤੇ ਲਗਾਈ ਗਈ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ| ਪ੍ਰਦਰਸ਼ਨੀ ਦਾ ਅਵਲੋਕਨ ਕਰਨ ਬਾਅਦ ਉਨਾਂ ਨੇ ਪ੍ਰਦਰਸ਼ਨੀ ਪੰਡਾਲ ਵਿਚ ਹੀ ਹਰਿਆਣਾ ਉਰਦੂ ਅਕਾਦਮੀ ਵੱਲੋਂ ਪ੍ਰਕਾਸ਼ਿਤ ਪੰਜ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ|ਮੁੱਖ ਮੰਤਰੀ ਮਨੋਹਰ ਲਾਲ ਨੇ ਜਿਨਾਂ ਪੁਸਤਕਾਂ ਦੀ ਘੁੰਡ ਚੁਕਾਈ ਕੀਤੀ, ਉਨਾਂ ਵਿਚ ਡਾ. ਚੰਦਰ ਤ੍ਰਿਖਾ ਵੱਲੋਂ ਲਿਖੀ ਗਈ ਪੁਸਤਕ ਭਾਈ ਮਰਦਾਨਾ ਅਤੇ ਰਬਾਬ, ਸ਼ਾਇਰ ਮਹਿਦੀ ਨਜਮੀ ਵੱਲੋਂ ਲਿਖਿਤ ਨਜਰੇ ਨਾਨਕ, ਉਰਦੂ ਸ਼ਾਇਰੀ ਵਿਚ ਗੁਰੂ ਨਾਨਕ ਦੇਵ ਜੀ ਦਾ ਤਸਵੁੱਰ ਅਤੇ ਤ੍ਰਿਮਾਸਿਕ ਪੱਤਰਿਕਾ ਜਮਨਾ ਤੱਟ ਵਿਚ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤਦੋਅੰਕਾਂ ਦੀ ਘੁੰਡ ਚੁਕਾਈ ਕੀਤੀ| ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਹੁਕਮਨਾਮਾ ਕਲੈਂਡਰ ਦਾ ਵੀ ਵਿਮੋਚਨ ਕੀਤਾ|ਸ੍ਰੀ ਮਨੋਹਰ ਲਾਲ ਨੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਅਤੇ ਭਾਈ ਵੀਰ ਸਿੰਘ ਸਦਨ ਵੱਲੋਂ ਸੰਯੁਕਤ ਰੂਪ ਨਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਰਸ਼ਨ ‘ਤੇ ਲਗਾਈ ਗਈ ਇਸ ਪ੍ਰਦਰਸ਼ਨੀ ਦੀ ਪ੍ਰਸੰਸਾਂ ਕਰਦੇ ਹੋਏ ਕਿਹਾ ਕਿ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਪ੍ਰਰੇਣਾ ਲੈਂਦੇ ਹੋਏ ਸਮਾਜ ਨੂੰ ਅੱਗੇ ਵਧਾਉਣਾ ਹੋਵੇਗਾ| ਪ੍ਰਦਰਸ਼ਨੀ ਦਾ ਥੀਮ ‘ਰਬਾਬ ਤੋਂ ਨਗਾਰੇ ਤੱਕ’ ਸੀ, ਜਿਸ ਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਰਬਾਬ ਵਜਾ ਕੇ ਸਮਾਜ ਵਿਚ ਆਪਣਾ ਸੰਦੇਸ਼ ਦਿੰਦੇ ਸਨ ਅਤੇ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨਗਾਰੇ ਰਾਹੀਂ ਆਪਣਾ ਸੰਦੇਸ਼ ਦਿੰਦੇ ਸਨ| ਪ੍ਰਦਰਸ਼ਨੀ ਹਾਲ ਵਿਚ ਰਬਾਬ ਅਤੇ ਨਗਾਰੇ ਦਾ ਪੂਰਾ ਪ੍ਰਬੰਧ ਸੀ ਅਤੇ ਇੰਨਾਂ ਦੋਨੋ ਇੰਸਟਰੂਮੈਂਟਸ ਨੂੰ ਵਜਾ ਕੇ ਮੁੱਖ ਮੰਤਰੀ ਦਾ ਸਵਾਗਤ ਵੀ ਕੀਤਾ ਗਿਆ| ਮੁੱਖ ਮੰਤਰੀ ਮਨੋਹਰ ਲਾਲ ਇਸ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨਾਂ ਨੇ ਪੂਰੇ ਜੋਸ਼ ਦੇ ਨਾਲ ਨਗਾਰਾ ਵੀ ਵਜਾਇਆ|ਇਸ ਦੌਰਾਨ ਉਨਾਂ ਨੇ ਕੈਥਲ ਵਿਚ ਲਗਾਈ ਗਈ ਸੰਤ ਚੂੜਾਮਣੀ ਭਾਈ ਸੰਤੋਖ ਸਿੰਘ ਦੀ ਪ੍ਰਤੀਮਾ ਦਾ ਰਿਮੋਟ ਰਾਹੀਂ ਉਦਘਾਟਨ ਵੀ ਕੀਤਾ ਅਤੇ ਵੀਡੀਓ ਕੰਨਫ਼੍ਰੈਂਸਿੰਗ ਰਾਹੀਂ ਕੈਥਲ ਵਾਸੀਆਂ ਨੂੰ ਇਸ ਦੀ ਵਧਾਈ ਵੀ ਦਿੱਤੀ| ਉਨਾਂ ਨੇ ਕਿਹਾ ਕਿ ਭਾਈ ਸੰਤੋਖ ਸਿੰਘ ਦਾ ਨਾਂਅ ਵਿਲੱਖਣਤਾ ਦੀ ਉਸ ਸੂਚੀ ਵਿਚ ਸ਼ੁਮਾਰ ਹੈ ਜਿਨਾਂ ਨੇ ਵੇਦਾਂਤ, ਸਿੱਖ ਦਰਸ਼ਨ, ਦਾਰ 4ਨਿਕ ਚਿੰਤਨ, ਸ਼ੋਧ ਤੇ ਅਧਿਆਤਮ ਰਾਹੀਂ ਖੇਤਰ ਵਿਚ ਆਪਣੀ ਛਾਪ ਛੱਡੀ|ਇਸ ਮੌਕੇ ‘ਤੇ ਭਾਜਪਾ ਸੂਬਾ ਪ੍ਰਧਾਨ ਸੁਭਾਸ਼ ਬਰਾਲਾ, ਹਰਿਆਣਾ ਦੇ ਖੁਰਾਕ ਅਤੇ ਸਪਲਾਈ ਮੰਤਰੀ ਕਰਣ ਦੇਵ ਕੰਬੋਜ, ਵਿਧਾਇਕ ਸੁਭਾਸ਼ ਸੁਧਾ, ਭਾਰਪਾ ਜਿਲਾ ਪ੍ਰਧਾਨ ਯਤਿੰਦਰ ਸਿੰਘ ਐਡਵੋਕੇਟ, ਹਰਿਆਣਾ ਸੈਰ ਸਪਾਟਾ ਨਿਗਮ ਦੇ ਚੇਅਰਮੈਨ ਜਗਦੀਸ਼ ਚੌਪੜਾ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਨਿਦੇਸ਼ਕ ਗੁਰਵਿੰਦਰ ਸਿੰਘ ਧਮੀਜਾ, ਸੂਚਨ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਸਮੀਰ ਪਾਲ ਸਰੋ ਸਮੇਤ ਹੋਰ ਪ੍ਰਸਾਸ਼ਨਿਕ ਅਧਿਕਾਰੀ ਤੇ ਭਾਰੀ ਗਿਣਤੀ ਵਿਚ ਆਏ ਸ਼ਰਧਾਲੂ ਵੀ ਮੌਜੂਦ ਸਨ|