ਸੈਨਿਕ ਸਕੂਲ ਸੁਸਾਇਟੀ ਨੇ ਸੈਸ਼ਨ 2020-21 ਲਈ ਛੇਵੀਂ ਅਤੇ ਨੌਵੀਂ ਜਮਾਤ ਦੇ ਦਾਖ਼ਲੇ ਸਬੰਧੀ ਪ੍ਰਵੇਸ਼ ਪ੍ਰੀਖਿਆ ਲਈ ਅਰਜ਼ੀਆਂ ਮੰਗੀਆਂ
ਚੰਡੀਗੜ – ਸੈਨਿਕ ਸਕੂਲ ਸੁਸਾਇਟੀ ਨੇ ਸਾਰੇ 31 ਸੈਨਿਕ ਸਕੂਲਾਂ ਵਿੱਚ ਸੈਸ਼ਨ 2020-21 ਲਈ ਛੇਵੀਂ ਅਤੇ ਨੌਵੀਂ ਜਮਾਤ ਵਿੱਚ ਦਾਖ਼ਲਾ ਲੈਣ ਦੇ ਇਛੁੱਕ ਵਿਦਿਆਰਥੀਆਂ ਪਾਸੋਂ ਪ੍ਰਵੇਸ਼ ਪ੍ਰੀਖਿਆ ਵਿੱਚ ਬੈਠਣ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਲੜਕਿਆਂ (ਅਤੇ ਕੁੜੀਆਂ ਕੇਵਲ ਸੈਨਿਕ ਸਕੂਲ ਛਿੰਗਛਿਪ ਵਾਸਤੇ) ਦਾ ਇਨਾਂ ਸਕੂਲਾਂ ਵਿੱਚ ਦੋਵਾਂ ਜਮਾਤਾਂ ਵਿੱਚ ਦਾਖ਼ਲਾ ਪ੍ਰਵੇਸ਼ ਪ੍ਰੀਖਿਆ ਦੇ ਆਧਾਰ ’ਤੇ ਹੋਵੇਗਾ, ਜੋ ਕਿ 5 ਜਨਵਰੀ 2020 ਨੂੰ ਲਈ ਜਾਵੇਗੀ।ਦਾਖ਼ਲਾ ਲੈਣ ਹਿੱਤ ਆਯੋਜਿਤ ਕਰਵਾਈ ਜਾ ਰਹੀ ਇਸ ਪ੍ਰੀਖਿਆ ਵਿਚ 6ਵੀਂ ਤੇ 9ਵੀਂ ਦੇ ਬੱਚਿਆਂ ਦੀ ਉਮਰ 31 ਮਾਰਚ,2020 ਤੱਕ ਕ੍ਰਮਵਾਰ 10 ਤੋਂ 12 ਸਾਲ ਅਤੇ 13 ਤੋਂ 15 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ 5 ਅਗਸਤ, 2019 ਤੋਂ 23 ਸਤੰਬਰ, 2019 ਤੱਕ ਆਪਣੀਆਂ ਅਰਜ਼ੀਆਂ ਵੈੱਬਸਾਈਟ .. ’ਤੇ ਆਨਲਾਈਨ ਦਰਜ ਕਰਵਾ ਸਕਦੇ ਹਨ।ਹੁਣ ਦੇਸ਼ ਵਿੱਚ ਤੇਲੰਗਾਨਾ, ਮੇਘਾਲਿਆ, ਗੋਆ, ਤਿ੍ਰਪੁਰਾ ਅਤੇ ਸਿੱਕਮ ਨੂੰ ਛੱਡ ਕੇ 24 ਸੂਬਿਆਂ ਵਿੱਚ ਕੁੱਲ 31 ਸੈਨਿਕ ਸਕੂਲ ਹਨ ਅਤੇ ਬਿਹਾਰ, ਹਰਿਆਣਾ, ਕਰਨਾਟਕਾ, ਆਂਦਰਾ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰਾ, ਉੱਤਰ ਪ੍ਰਦੇਸ਼ ਵਿੱਚ 2-2 ਸੈਨਿਕ ਸਕੂਲ ਮੌਜੂਦ ਹਨ। ਇਨਾਂ ਸਕੂਲਾਂ ਵਿੱਚ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਕਬੀਲਿਆਂ ਦੇ ਬੱਚਿਆਂ ਨੂੰ ਦਾਖ਼ਲੇ ਲਈ ਕ੍ਰਮਵਾਰ 15 ਫੀਸਦੀ ਤੇ 7.5 ਫੀਸਦੀ ਰਾਖਵਾਂਕਰਨ ਦਿੱਤਾ ਜਾਂਦਾ ਹੈ।67 ਫੀਸਦ ਸੀਟਾਂ ਉਸ ਸੂਬੇ ਦੇ ਬੱਚਿਆਂ ਲਈ ਰਾਖਵੀਆਂ ਹੰੁਦੀਆਂ ਹਨ ਜਿਸ ਸੂਬੇ ਵਿੱਚ ਉਹ ਸੈਨਿਕ ਸਕੂਲ ਸਥਿਤ ਹੈ। ਬਾਕੀ ਬਚਦੀਆਂ 33 ਫੀਸਦੀ ਸੀਟਾਂ ਹੋਰਾਂ ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਦੇ ਬੱਚਿਆਂ ਲਈ ਪੁਰਸ਼ ਜਨਸੰਖਿਆ ਦੇ ਅਨੁਪਾਤ ਅਨੁਸਾਰ ਖੁੱਲੀਆਂ ਹੁੰਦੀਆਂ ਹਨ। ਮੈਰਿਟ ਲਈ ਇਸ ਸ੍ਰੇਣੀ ਵਿੱਚੋਂ ਕੋਈ ਖਾਲੀ ਬਚਦੀ ਸੀਟ ਗ੍ਰਹਿ ਸੂਬਾ ਵਿੱਚ ਸ਼ਾਮਲ ਕਰ ਲਈ ਜਾਂਦੀ ਹੈ। 25 ਫੀਸਦੀ ਸੀਟਾਂ ਫੌਜੀਆਂ ਅਤੇ ਸਾਬਕਾ ਫੌਜੀਆਂ ਦੇ ਬੱਚਿਆਂ ਲਈ ਵੀ ਰਾਖਵੀਆਂ ਹਨ।