September 5, 2024
#ਭਾਰਤ

ਕੇਜਰੀਵਾਲ ਸਰਕਾਰ ਦਾ ਵੱਡਾ ਫੈਸਲਾ, ਦਿੱਲੀ ਵਿਧਾਨ ਸਭਾ ਚ ਇਸਤੇਮਾਲ ਨਹੀਂ ਹੋਵੇਗਾ ਕਾਗਜ਼

ਦਿੱਲੀ ਵਿਧਾਨ ਸਭਾ ਵਿਚ ਅਗਲੇ ਤਿੰਨ ਮਹੀਨਿਆਂ ਵਿਚ ਕਾਗਜ਼ਾਂ ਦਾ ਇਸਤੇਮਾਲ ਬੰਦ ਹੋ ਜਾਵੇਗਾ। ਇਹ ਉਸ ਮਹੱਤਵਪੂਰਨ ਪ੍ਰਾਜੈਕਟ ਦਾ ਹਿੱਸਾ ਹੈ, ਜਿਸ ਦੇ ਤਹਿਤ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਨਾਲ ਰੂ-ਬ-ਰੂ ਰੱਖਣ ਲਈ ਟੈਬ ਮੁਹੱਈਆ ਕਰਵਾਏ ਜਾਣਗੇ। ਵਿਧਾਨ ਸਭਾ ਸਪੀਕਰ ਰਾਮ ਨਿਵਾਸ ਗੋਇਲ ਨੇ ਦੱਸਿਆ ਕਿ ਵਿਧਾਇਕਾਂ ਦੀਆਂ ਸੀਟਾਂ ‘ਤੇ ਐੱਲ. ਸੀ. ਡੀ. ਕੰਪਿਊਟਰ ਸਕ੍ਰੀਨ ਵੀ ਲਾਈ ਜਾਵੇਗੀ, ਜਿਸ ਦੇ ਜ਼ਰੀਏ ਉਹ ਵਿਧਾਨ ਸਭਾ ਸੈਸ਼ਨ ਦੌਰਾਨ ਹੋਣ ਵਾਲੇ ਕੰਮਕਾਜ ਦੀ ਸੂਚੀ ਦੇਖ ਸਕਣਗੇ। ਨਾਲ ਹੀ ਸਦਨ ਦੀ ਕਾਰਵਾਈ ਨਾਲ ਜੁੜੇ ਪ੍ਰਸ਼ਨਾਂ ਅਤੇ ਹੋਰ ਦਸਤਾਵੇਜ਼ਾਂ ਦੀ ਸੂਚੀ ਵੀ ਦੇਖ ਸਕਣਗੇ।ਦਿੱਲੀ ਸਰਕਾਰ ਨੇ ਇਸ ਪ੍ਰਾਜੈਕਟ ਲਈ 20 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਵਿਧਾਨ ਸਭਾ ਦੀ ਤਕਨੀਕੀ ਸਲਾਹ-ਮਸ਼ਵਰਾ ਕਮੇਟੀ ਨੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਕੇ ਅੱਗੇ ਦੀ ਪ੍ਰਕਿਰਿਆ ਲਈ ਦਿੱਲੀ ਸਰਕਾਰ ਦੇ ਵਿੱਤੀ ਵਿਭਾਗ ਨੂੰ ਭੇਜ ਦਿੱਤਾ ਹੈ। ਸਪੀਕਰ ਗੋਇਲ ਨੇ ਕਿਹਾ ਕਿ ਅਗਲੇ 3 ਮਹੀਨਿਆਂ ਵਿਚ ਦਿੱਲੀ ਵਿਧਾਨ ਸਭਾ ਕਾਗਜ਼ ਰਹਿਤ ਹੋ ਜਾਵੇਗੀ।