ਟੈਕਸਾਸ ਚ ਹੋਈ ਗੋਲੀਬਾਰੀ ਚ ਮ੍ਰਿਤਕਾਂ ਦੀ ਗਿਣਤੀ 21 ਹੋਈ
ਦੱਖਣੀ ਅਮਰੀਕਾ ਦੇ ਟੈਕਸਾਸ ਦੇ ਐੱਲ ਪਾਸੋ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ ਜ਼ਖਮੀ ਇਕ ਵਿਅਕਤੀ ਦੀ ਸੋਮਵਾਰ ਨੂੰ ਹਸਪਤਾਲ ‘ਚ ਮੌਤ ਹੋ ਗਈ, ਜਿਸ ਨਾਲ ਇਸ ਘਟਨਾ ‘ਚ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ। ਸ਼ਹਿਰ ਦੇ ਪੁਲਸ ਵਿਭਾਗ ਨੇ ਟਵਿੱਟਰ ‘ਤੇ ਆਖਿਆ ਕਿ ਇਸ ਗੱਲ ਦਾ ਦੁੱਖ ਹੈ ਕਿ ਘਟਨਾ ‘ਚ ਮ੍ਰਿਤਕਾਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਇਕ ਵਿਅਕਤੀ ਦੀ ਅੱਜ ਸਵੇਰੇ ਹਸਪਤਾਲ ‘ਚ ਮੌਤ ਹੋ ਗਈ।