December 4, 2024
#ਪੰਜਾਬ

ਜਲੰਧਰ:ਸੀ.ਆਈ.ਏ ਸਟਾਫ-1 ਵੱਲੋਂ ਪਿਸਟਲ ਸਮੇਤ ਪੰਜ ਲੁਟੇਰੇ ਕਾਬੂ

ਜਲੰਧਰ – ਜਲੰਧਰ ਸੀ.ਆਈ.ਏ ਸਟਾਫ-1 ਦੀ ਪੁਲਿਸ ਨੂੰ ਉਦੋਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਕਈ ਕੇਸਾਂ ਵਿੱਚ ਲੋੜੀਂਦਾ ਮਾਸਟਰ ਮਾਈਂਡ ਪਰਮਜੀਤ ਸਿੰਘ ਉਰਫ਼ ਪ੍ਰਿੰਸ ਬਾਬਾ ਪੁਲਿਸ ਦੇ ਹੱਥੇ ਚੜ ਗਿਆ,ਡੀ.ਸੀ.ਪੀ ਗੁਰਮੀਤ ਸਿੰਘ ਅਤੇ ਏ.ਸੀ.ਪੀ ਹਰਸਿਮਰਤ ਸਿੰਘ ਨ ਦੱਸਿਆ ਕੇ ਬਾਬਾ ਨੇ ਆਪਣੇ ਸਾਥੀਆਂ ਸਮੇਤ ਕਰੀਬ ਇੱਕ ਸਾਲ ਪਹਿਲਾਂ ਕੰਪਨੀ ਬਾਗ਼ ਚੋਕ ਦੇ ਕੋਲ ਆਰ.ਸੀ.ਐਮ.ਪੀ ਸ਼ੋਅਰੂਮ ਦੇ ਮਾਲਿਕ ਕੋਲੋਂ ਲੁੱਟ ਖੋਹ ਕੀਤੀ ਸੀ.ਇਹੀ ਗੈਂਗ ਨੇ ਕੁਛ ਦਿਨ ਪਹਿਲਾਂ ਰੋਆਇਲ ਮੈਡੀਕਲ ਸਟੋਰ ਦੇ ਮਾਲਿਕ ਰਮੇਸ਼ ਚੰਦਰ ਨੂੰ ਜਖਮੀ ਕਰਕੇ ਉਸਦੀ ਐਕਟਿਵਾ ਸਕੂਟਰ ਆਦਰਸ਼ ਨਗਰ ਦੇ ਕੋਲੋਂ ਲੁੱਟ ਲਈ ਸੀ ਅਤੇ ਜਿਸ ਦੀ ਡਿਗੀ ਵਿਚੋਂ ਕਰੀਬ 1 ਲੱਖ,90,000 ਹਜਾਰ ਰੁਪਏ ਸਨ.ਮੁਕੱਦਮਾ ਸੰਗੀਨ ਜੁਰਮ ਦਾ ਹੋਣ ਕਾਰਨ ਮੁਕੱਦਮੇ ਦੀ ਤਫਤੀਸ਼ ਸੀ.ਆਈ.ਏ ਸਟਾਫ-1 ਜਲੰਧਰ ਨੂੰ ਸੋਂਪੀ ਗਈ ਸੀ,ਜੋ ਸੀ.ਆਈ.ਏ ਸਟਾਫ-1 ਵਲੋਂ ਮਿਤੀ 04-08-2019 ਨੂੰ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ.ਦੋਸ਼ੀ ਪਰਮਜੀਤ ਸਿੰਘ ਉਰਫ਼ ਪ੍ਰਿੰਸ ਬਾਬਾ ਪੁੱਤਰ ਸਰਬਜੀਤ ਸਿੰਘ ਵਾਸੀ ਮਾਤਾ ਭਗਵਾਨਪੁਰ ਗੁਰਦੁਆਰਾ ਧੋਬੀ ਮੁਹੱਲਾ ਮਖਦੁਮਪੁਰਾ ਥਾਣਾ ਡਿਵੀਜਨ ਨੰਬਰ 4 ਹਾਲ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਅਰਸ਼ਪ੍ਰੀਤ ਉਰਫ ਵੱਡਾ ਪ੍ਰੀਤ ਪੁੱਤਰ ਲੇਟ ਸ਼੍ਰੀ ਬੇਅੰਤ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ,ਸੁਖਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਲੇਟ ਸ਼੍ਰੀ ਬੇਅੰਤ ਸਿੰਘ ਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਦੇ ਰਹਿਣ ਵਾਲੇ ਹਨ ਜੋ ਕੇ ਇੱਕ ਕਾਰ ਜੇਨ ਨੰਬਰ P265-1-1401 (ਜਿਸ ਵਿੱਚ ਦੋਸ਼ੀ ਸਵਾਰ ਸਨ),ਇੱਕ ਪਿਸਟਲ 32 ਬੋਰ, ਚਾਰ ਜਿੰਦਾ ਕਾਰਤੂਸ,ਇੱਕ ਲੋਹੇ ਦਾ ਦਾਤਰ ਸਮੇਤ ਵਿਧੀਪੁਰ ਫਾਟਕ (ਜਲੰਧਰ)ਦੇ ਕੋਲੋਂ ਗ੍ਰਿਫਤਾਰ ਕਰਕੇ ਇਕ ਵੱਡੀ ਸਫਲਤਾ ਹਾਸਿਲ ਕੀਤੀ.ਗੈਂਗ ਦੇ 13 ਮੈਬਰਾਂ ਵਿਚੋਂ 7 ਗ੍ਰਿਫਤਾਰ- ਡੀ.ਸੀ.ਪੀ ਗੁਰਮੀਤ ਸਿੰਘ ਨੇ ਦੱਸਿਆ ਕੇ ਪੁਲਿਸ ਨੇ ਇਸ ਗਿਰੋਹ ਦੀ 13 ਮੈਬਰਾਂ ਦੀ ਪਹਿਚਾਣ ਹੋ ਚੁਕੀ ਹੈ ਜਿਨ੍ਹਾਂ ਵਿਚੋਂ 7 ਗ੍ਰਿਫਤਾਰ ਕਰ ਲਏ ਹਨ ਅਤੇ ਬਾਕੀਆਂ ਦੀ ਤਲਾਸ਼ ਵਿੱਚ ਛਾਪੇਮਾਰੀ ਜਾਰੀ ਹੈ.ਦੋਸ਼ੀ ਪਰਮਜੀਤ ਉਰਫ ਪ੍ਰਿੰਸ ਬਾਬਾ ਜਿਸਦੀ ਉਮਰ 21 ਸਾਲ ਹੈ,ਪੁੱਛਗਿੱਛ ਦੌਰਾਨ ਬਾਬਾ ਨੇ ਦੱਸਿਆ ਕੇ ਫਰਵਰੀ 2018 ਵਿੱਚ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਕਪੂਰਥਲਾ ਦੇ ਅਜੀਤ ਅਖਬਾਰ ਦੇ ਪ੍ਰੈਸ ਰਿਪੋਰਟਰ ਪਾਸੋਂ ਕਿਸੇ ਲੇਡੀਜ਼ ਦੀ ਵੀਡੀਓ ਡਲੀਟ ਕਰਵਾ ਉਸ ਪਾਸੋਂ ਫਿਰੌਤੀ ਲਈ ਸੀ.ਦੋਸ਼ੀ ਪਰਮਜੀਤ ਸਿੰਘ ਉਰਫ ਪ੍ਰਿੰਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਕਰਤਾਰਪੁਰ ਢਾਬੇ ਤੋਂ ਪਿਸਤੌਲ ਦੀ ਨੋਕ ਤੇ ਟੈਕਸੀ ਡਰਾਈਵਰ ਪਾਸੋ ਇੰਨੋਵਾ ਕਾਰ ਖੋਹ ਕੀਤੀ ਸੀ,ਉਸੀ ਰਾਤ ਨੂੰ ਨੀਰਾ ਇੰਡਸਟਰੀ ਨਿਊ ਮਾਰਕੀਟ ਨੇੜੇ ਪੰਜਾਬ ਨੈਸ਼ਨਲ ਬੈਂਕ ਅੱਡਾ ਹੋਸ਼ਿਆਰਪੁਰ ਜਲੰਧਰ ਤੋਂ ਇਕ ਦੁਕਾਨ ਦਾ ਸ਼ਟਰ ਤੋੜ ਕੇ 03 ਐੱਲ.ਈ.ਡੀ,ਇੱਕ ਕੰਪਿਊਟਰ ਅਤੇ ਹੋਰ ਸਮਾਨ ਚੋਰੀ ਕਰਕੇ,ਖੋਹੀ ਹੋਈ ਇੰਨੋਵਾ ਵਿੱਚ ਰੱਖਿਆ.ਪੁਲਿਸ ਦੀ ਗੱਡੀ ਆਉਣ ਦੋਸ਼ੀ ਕਾਰ ਸਮੇਤ ਫਰਾਰ ਹੋ ਗਏ.