December 8, 2024
#ਭਾਰਤ

ਮੁੱਖ ਮੰਤਰੀ ਹਰਿਆਣਾ ਵੱਲੋਂ 923.26 ਕਰੋੜ ਦੀ ਲਾਗਤ ਵਾਲੀ ਜੀਂਦ-ਹਾਂਸੀ ਰੇਲ ਲਾਇਨ ਨੂੰ ਮਨਜ਼ੂਰੀ

ਚੰਡੀਗੜ – ਹਰਿਆਣਾ ਦੇ ਲੋਕਾਂ ਨੂੰ ਬਿਹਤਰ ਰੇਲ ਕਨੈਕਟੀਵਿਟੀ ਮਹੁਈਆ ਕਰਵਾਉਣ ਦੀ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਰਾਜ ਸਰਕਾਰ ਨੇ 923.26 ਕਰੋੜ ਰੁਪਏ ਲਾਗਤ ਦੀ ਜੀਂਦ-ਹਾਂਸੀ ਨਵੀ ਰੇਲ ਲਾਇਨ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਮੰਜੂਰੀ ਪ੍ਰਦਾਨ ਕਰ ਦਿੱਤੀ ਹੈ? ਇਹ ਰੇਲਵੇ ਲਾਇਨ ਚਾਰ ਸਾਲ ਦੇ ਸਮੇਂ ਵਿਚ ਬਣ ਕੇ ਤਿਆਰ ਹੋ ਜਾਵੇਗੀ। ਵਿੱਤ ਮੰਤਰੀ ਕੈਪਟਨ ਅਭਿਮਨਿਯੂ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਪ੍ਰਸਤਾਵ ਨੂੰ ਸਥਾਈ ਵਿੱਤ ਕਮੇਟੀ ਸੀ ਦੀ ਮੀਟਿੰਗ ਵਿਚ ਮੰਜੂਰੀ ਪ੍ਰਦਾਨ ਕੀਤੀ ਗਈ? ਮੀਟਿੰਗ ਵਿਚ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਸਨ।