ਪੀ ਆਰ ਟੀ ਸੀ ਦੀ ਬੱਸ ਹੇਠ ਆਉਣ ਨਾਲ ਨੌਜਵਾਨ ਦੀ ਮੌਤ
ਤਲਵੰਡੀ ਸਾਬੋ – ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਨੇੜੇ ਹਾਦਸੇ ਦੋਰਾਨ ਪੀਆਰਟੀਸੀ ਦੀ ਬੱਸ ਹੇਠ ਆਉੇਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਬਠਿੰਡਾ ਤੋ ਤਲਵੰਡੀ ਸਾਬੋ ਲਈ ਇੱਕ ਪੀਆਰਟੀਸੀ ਦੀ ਬੱਸ ਆ ਰਹੀ ਸੀ ਤਾਂ ਪਿੰਡ ਜੀਵਨ ਸਿੰਘ ਵਾਲਾ ਦੇ ਨਜੀਦਕ ਪੈਦਲ ਜਾ ਰਹੇ ਨੌਜਵਾਨ ਤੇ ਬੱਸ ਚੱੜ ਗਈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ,ਮੌਕੇ ਤੋ ਬੱਸ ਡਰਾਇਵਰ ਗੱਡੀ ਛੱਡ ਕੇ ਫਰਾਰ ਹੋ ਗਿਆ।ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਅਵਤਾਰ ਸਿੰਘ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ।ਨੋਜਵਾਨ ਦੀ ਸਨਾਖਤ ਨਾ ਹੋਣ ਕਰਕੇ ਤਲਵੰਡੀ ਸਾਬੋ ਪੁਲਸ ਨੇ ਮਹਿਲਾ ਸਰਪੰਚ ਦੇ ਪਤੀ ਅਵਤਾਰ ਸਿੰਘ ਦੇ ਬਿਆਨ ਤੇ ਪੀਆਰਟੀਸੀ ਦੇ ਡਰਾਇਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ।ਥਾਣਾ ਮੁੱਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਦੋਰਾਨ ਪਤਾ ਲੱਗਿਆ ਕਿ ਮ੍ਰਿਤਕ ਪਰਮਜੀਤ ਸਿੰਘ ਵਾਸੀ ਬਠਿੰਡਾ ਹੈ ਤੇ ਉਸ ਦੇ ਵਾਰਸਾ ਨੂੰ ਇਸ ਦੀ ਜਾਣਕਾਰੀ ਦੇ ਕੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਗਈ ਹੈ।ਸਬ ਡਵੀਜ਼ਨਲ ਹਸਪਤਾਲ ਤਲਵੰਡੀ ਸਾਬੋ ਪਹੁੰਚੇ ਮਿਰਤਕ ਦੇ ਵਾਰਸਾਂ ਨੇ ਦੱਸਿਆ ਕਿ ਮਿਰਤਕ ਬਠਿੰਡਾ ਕੈਮੀਕਲ ਫੈਕਟਰੀ ਵਿੱਚ ਕੰਮ ਕਰਦਾ ਸੀ ਜਿਸ ਦਾ ਇੱਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।ਘਟਨਾਂ ਦੇ ਚਸ਼ਮਦੀਦ ਵਿਅਕਤੀਆਂ ਅਨੁਸਾਰ ਉਕਤ ਨੌਜਵਾਨ ਨੇ ਕਥਿਤ ਤੌਰ ਤੇ ਬੱਸ ਅੱਗੇ ਚਾਲ ਮਾਰੀ ਜਿਸ ਤੇ ਡਰਾਈਵਰ ਦੇ ਬਰੇਕਾਂ ਲਾਉਂਦੇ ਲਾਉਂਦੇ ਬੱਸ ਨੌਜਵਾਨ ਤੇ ਜਾ ਚੜ੍ਹੀ ਅਤੇ ਮੌਕੇ ਤੇ ਹੀ ਉਸਦੀ ਮੌਤ ਹੋ ਗਈ।