November 10, 2024
#ਭਾਰਤ

ਰਾਸ਼ਟਰਪਤੀ ਰਾਮਨਾਥ ਕੋਵਿੰਦ ਗੁਏਨਾ ਦੇ ਸਰਬ ਉੱਚ ਪੁਰਸਕਾਰ ਨਾਲ ਸਨਮਾਨਿਤ

ਨਵੀਂ ਦਿੱਲੀ – ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਗੁਏਨਾ ਦੇ ਸਰਵ ਉੱਚ ਪੁਰਸਕਾਰ ‘ਨੈਸ਼ਨਲ ਆਰਡਰ ਆਫ ਮੈਰਿਟ’ ਨਾਲ ਸਨਮਾਨਿਤ ਕੀਤਾ ਗਿਆ ਹੈ| ਕੋਵਿੰਦ ਪੱਛਮੀ ਅਫਰੀਕੀ ਦੇਸ਼ ਦੇ ਦੌਰੇ ਤੇ ਹਨ| ਉਨ੍ਹਾਂ ਨੇ ਆਪਣਾ ਇਹ ਸਨਮਾਨ ਭਾਰਤ ਦੀ ਜਨਤਾ, ਗੁਏਨਾ ਦੇ ਲੋਕਾਂ ਵੱਲੋਂ ਕੀਤੀ ਗਈ ਪ੍ਰਾਹੁਣਾਚਾਰੀ ਅਤੇ ਦੋਹਾਂ ਦੇਸ਼ਾਂ ਵਿਚਾਲੇ ਦੀ ਲੰਬੇ ਸਮੇਂ ਦੀ ਦੋਸਤੀ ਨੂੰ ਸਮਰਪਿਤ ਕੀਤਾ ਹੈ| ਗੁਏਨਾ ਦੇ ਰਾਸ਼ਟਰਪਤੀ ਅਲਫਾ ਕੋਂਡੇ ਤੋਂ ਸਨਮਾਨ ਗ੍ਰਹਿਣ ਕਰਨ ਦੇ ਬਾਅਦ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਹ ਸਨਮਾਨ ਸਾਨੂੰ ਆਪਣੇ ਸੰਬੰਧਾਂ ਨੂੰ ਉਚਾਈਆਂ ਤੇ ਲਿਜਾਣ ਲਈ ਪ੍ਰੇਰਿਤ ਕਰਦਾ ਹੈ ਅਤੇ ਇਹ ਸਾਡੇ ਆਪਸੀ ਵਿਸ਼ਵਾਸ ਅਤੇ ਭਰੋਸੇ ਦਾ ਅਨੰਤ ਨਿਸ਼ਾਨ ਹੋਵੇਗਾ| ਕੋਵਿੰਦ ਇਨੀਂ ਦਿਨੀਂ ਪੱਛਮੀ ਅਫਰੀਕਾ ਦੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਵਿਚ ਹਨ| ਗੁਏਨਾ ਦੀ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਨੇ ਸਿਹਤ ਅਤੇ ਹੋਮਿਓਪੈਥੀ ਦੇ ਖੇਤਰ, ਨਵਿਆਉਣਯੋਗ ਊਰਜਾ ਅਤੇ ਈ-ਵਿਦਿਆਭਾਰਤੀ ਅਤੇ ਈ-ਆਰੋਗਯਭਾਰਤ ਨੈਟਵਰਕ ਪ੍ਰਾਜੈਕਟ ਦੇ ਖੇਤਰਾਂ ਵਿਚ ਐਮ.ਓ.ਯੂ. ਤੇ ਦਸਤਖਤ ਕੀਤੇ|