ਕਾਬੁਲ ਵਿੱਚ ਚਲਦੀ ਬਸ ਵਿੱਚ ਬੰਬ ਧਮਾਕਾ, 2 ਵਿਅਕਤੀ ਮਰੇ
ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇਕ ਅਫਗਾਨ ਟੀ. ਵੀ. ਸਟੇਸ਼ਨ ਦੇ ਕਰਮਚਾਰੀਆਂ ਨੂੰ ਲਿਜਾ ਰਹੀ ਇਕ ਬਸ ਵਿੱਚ ਹੋਏ ਬੰਬ ਧਮਾਕੇ ਵਿੱਚ ਘਟੋਂ-ਘੱਟ 2 ਵਿਅਕਤੀਆਂ ਦੀ ਮੌਤ ਹੋ ਗਈ| ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ| ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹਿਮੀ ਨੇ ਦੱਸਿਆ ਕਿ5:30 ਵਜੇ ਇਹ ਧਮਾਕਾ ਹੋਇਆ|ਰਹਿਮੀ ਨੇ ਕਿਹਾ ਕਿ ਖੁਰਸ਼ੀਦ ਟੀ. ਵੀ. ਦੇ ਕਰਮਚਾਰੀਆਂ ਨੂੰ ਲਿਜਾ ਰਹੀ ਇਕ ਬਸ ਵਿੱਚ ਤੈਮਾਨੀ ਇਲਾਕੇ ‘ਚ ਧਮਾਕਾ ਹੋਇਆ| ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਇਕ ਚਾਲਕ ਅਤੇ ਇਹ ਰਾਹਗੀਰ ਦੀ ਮੌਤ ਹੋ ਗਈ ਅਤੇ ਖੁਰਸ਼ੀਦ ਟੀ. ਵੀ. ਦੇ 2 ਕਰਮਚਾਰੀਆਂ ਸਮੇਤ 3 ਵਿਅਕਤੀ ਜ਼ਖਮੀ ਹੋ ਗਏ| ਕਿਸੇ ਵੀ ਸਮੂਹ ਨੇ ਅਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ|