September 9, 2024
#ਖੇਡਾਂ

ਲਾਇਨਲ ਮੈਸੀ ਸੱਟ ਕਾਰਨ ਟੀਮ ’ਚੋਂ ਬਾਹਰ

ਬਾਰਸੀਲੋਨਾ ਦਾ ਕਪਤਾਨ ਲਾਇਨਲ ਮੈਸੀ ਲਾ ਲੀਗਾ ਸ਼ੁਰੂ ਹੋਣ ਤੋਂ ਪਹਿਲਾਂ ਜ਼ਖ਼ਮੀ ਹੋ ਗਿਆ ਹੈ ਅਤੇ ਉਹ ਟੀਮ ਨਾਲ ਅਮਰੀਕਾ ਦੌਰੇ ’ਤੇ ਨਹੀਂ ਜਾਵੇਗਾ। ਮੈਸੀ ਦੇ ਸੱਜੇ ਪੈਰ ਵਿੱਚ ਸੱਟ ਲੱਗਣ ਕਾਰਨ ਟੀਮ ਨਾਲ ਫਲੋਰੀਡਾ ਨਹੀਂ ਜਾ ਰਿਹਾ, ਜਿੱਥੇ ਉਸ ਦੀ ਟੀਮ ਨੇ ਬੁੱਧਵਾਰ ਨੂੰ ਮਿਆਮੀ ਵਿੱਚ ਨੈਪੋਲੀ ਖ਼ਿਲਾਫ਼ ਦੋਸਤਾਨਾ ਮੈਚ ਖੇਡਣਾ ਹੈ। ਬਾਰਸੀਲੋਨਾ ਨੇ ਬਿਆਨ ਵਿੱਚ ਕਿਹਾ, ‘‘ਉਸ ਦੇ ਟੈਸਟ ਕਰਵਾਏ ਗਏ ਅਤੇ ਉਸ ਦੇ ਪੈਰ ਵਿੱਚ ਸੱਟ ਲੱਗੀ ਹੈ। ਮੈਸੀ ਬਾਰਸੀਲੋਨਾ ਵਿੱਚ ਹੀ ਰਹੇਗਾ ਅਤੇ ਕਲੱਬ ਦੇ ਅਮਰੀਕਾ ਦੌਰੇ ’ਤੇ ਨਹੀਂ ਜਾਵੇਗਾ।’’ ਲਾ ਲੀਗਾ ਵਿੱਚ ਬਾਰਸੀਲੋਨਾ ਆਪਣਾ ਪਹਿਲਾ ਮੈਚ 16 ਅਗਸਤ ਨੂੰ ਅਥਲੈਟਿਕ ਬਿਲਬਾਓ ਖ਼ਿਲਾਫ਼ ਖੇਡੇਗਾ।