February 12, 2025
#ਦੇਸ਼ ਦੁਨੀਆਂ

ਭਾਰਤ ਦੇ ਫ਼ੈਸਲੇ ਦਾ ਮੁਕਾਬਲਾ ਕਰਨ ਲਈ ਹਰ ਸੰਭਵ ਵਿਕਲਪਾਂ ਦੀ ਕਰਾਂਗੇ ਵਰਤੋਂ : ਪਾਕਿ

ਇਸਲਾਮਾਬਾਦ- ਪਾਕਿਸਤਾਨ ਨੇ ਜੰਮੂ-ਕਸ਼ਮੀਰ ਬਾਰੇ ਅੱਜ ਭਾਰਤ ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ਦੀ ਸਖਤ ਨਿੰਦਾ ਕੀਤੀ ਤੇ ਉਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਅਧਿਕਾਰਤ ਜੰਮੂ-ਕਸ਼ਮੀਰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਵਿਵਾਦਤ ਖੇਤਰ ਹੈ। ਭਾਰਤ ਸਰਕਾਰ ਦਾ ਕੋਈ ਵੀ ਇਕਪਾਸੜ ਕਦਮ ਇਸ ਵਿਵਾਦਮਈ ਸਥਿਤੀ ਨੂੰ ਨਹੀਂ ਬਦਲ ਸਕਦਾ। ਪਾਕਿਸਤਾਨ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਵਾਦ ਹੋਣ ਵਜੋਂ ਇਸ ਫੈਸਲੇ ਨੂੰ ਗੈਰ ਕਾਨੂੰਨੀ ਬਣਾਉਣ ਲਈ ਹਰ ਸੰਭਵ ਵਿਕਲਪਾਂ ਦੀ ਵਰਤੋਂ ਕੀਤੀ ਜਾਵੇਗੀ।