December 8, 2024
#ਦੇਸ਼ ਦੁਨੀਆਂ

ਟਰੰਪ ਵੱਲੋਂ ਅਮਕੀਰਾ ਵਿੱਚ ਵੈਨੇਜ਼ੁਏਲਾ ਦੀਆਂ ਸਰਕਾਰੀ ਜਾਇਦਾਦਾਂ ਜ਼ਬਤ ਕਰਨ ਦਾ ਹੁਕਮ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੁੱਧ ਵੱਡੀ ਕਾਰਵਾਈ ਕੀਤੀ| ਅਮਰੀਕਾ ਨੇ ਤਾਜ਼ਾ ਕਾਰਵਾਈ ਕਰਦਿਆਂ ਦੇਸ਼ ਵਿੱਚ ਵੈਨੇਜ਼ੁਏਲਾ ਸਰਕਾਰ ਦੀਆਂ ਸਾਰੀਆਂ ਸਰਕਾਰੀ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਦੇਸ਼ ਦਿੱਤਾ| ਰਾਸ਼ਟਰਪਤੀ ਦੇ ਆਦੇਸ਼ ਵਿਚ ਕਿਹਾ ਗਿਆ ਕਿ ਇਹ ਅਮਰੀਕਾ ਵਿਚ ਮੌਜੂਦ ਜਾਂ ਜਿਹੜੀ ਕਿਸੇ ਵੀ ਅਮਰੀਕੀ ਵਿਅਕਤੀ ਦੇ ਕੰਟਰੋਲ ਜਾਂ ਕਬਜ਼ੇ ਵਿਚ ਹੈ, ਵੈਨੇਜ਼ੁਏਲਾ ਸਰਕਾਰ ਦੀਆਂ ਅਜਿਹੀਆਂ ਸਾਰੀਆਂ ਜਾਇਦਾਦਾਂ ਤੇ ਲਾਗੂ ਹੋਵੇਗਾ|”ਆਦੇਸ਼ ਵਿਚ ਕਿਹਾ ਗਿਆ,”ਇਨ੍ਹਾਂ ਜਾਇਦਾਦਾਂ ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਨ੍ਹਾਂ ਨੂੰ ਨਾ ਤਾਂ ਟਰਾਂਸਫਰ ਕੀਤਾ ਜਾ ਸਕਦਾ ਹੈ, ਨਾ ਹੀ ਭੁਗਤਾਨ| ਇਸ ਦੇ ਇਲਾਵਾ ਨਾ ਹੀ ਇਨ੍ਹਾਂ ਦੀ ਬਰਾਮਦਗੀ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਨ੍ਹਾਂ ਨੂੰ ਵਾਪਸ ਲਿਆ ਜਾ ਸਕਦਾ ਹੈ| ਅਜਿਹਾ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ|”